August 20,2026 Aj Di Awaaj
Sports Desk: ਹਾਕੀ ਵਰਲਡ ਕੱਪ ਦੇ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤੀ ਟੀਮ ਨੇ ਟੂਰਨਾਮੈਂਟ ਦੇ ਅਗਲੇ ਦੌਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜਦਕਿ ਪਾਕਿਸਤਾਨ ਦਾ ਵਿਸ਼ਵ ਕੱਪ ਸਫਰ ਖਤਮ ਹੋ ਗਿਆ।
ਕਪਤਾਨ ਹਰਮਨਪ੍ਰੀਤ ਸਿੰਘ ਅਤੇ ਅਭਿਸ਼ੇਕ ਨੇ ਦੋ-ਦੋ ਗੋਲ ਕੀਤੇ, ਜਦਕਿ ਹਾਰਦਿਕ ਸਿੰਘ ਨੇ ਵੀ ਇੱਕ ਗੋਲ ਕਰਕੇ ਭਾਰਤ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਹੈ।
ਭਾਰਤ ਦੀ ਇਸ ਜਿੱਤ ਨੂੰ ਦੋਵੇਂ ਟੀਮਾਂ ਵਿਚਾਲੇ ਇਤਿਹਾਸਕ ਹਾਕੀ ਮੁਕਾਬਲੇ ਦੀ ਇੱਕ ਹੋਰ ਯਾਦਗਾਰ ਕੜੀ ਮੰਨਿਆ ਜਾ ਰਿਹਾ ਹੈ।


















