ਸਮਰਾਲਾ: 18 Aug 2026 AJ DI Awaaj
Punjab Desk : ਮਰਾਲਾ ਨੇੜਲੇ ਪਿੰਡ ਮਾਨੂੰਪੁਰ ਵਿੱਚ ਪਰਿਵਾਰਕ ਵਿ*ਵਾਦ ਦੌਰਾਨ ਇੱਕ ਪਿਤਾ ’ਤੇ ਉਸਦੇ ਪੁੱਤ ਵੱਲੋਂ ਤੇ*ਜ਼ਧਾਰ ਹਥਿ*ਆਰ ਨਾਲ ਹ*ਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹ*ਮਲੇ ਵਿੱਚ ਪਿਤਾ ਦੇ ਸਿਰ ’ਤੇ ਗੰ*ਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੀੜਤ ਗੁਰਪ੍ਰੀਤ ਸਿੰਘ ਮੁਤਾਬਕ ਘਟਨਾ ਸ਼ਾਮ ਕਰੀਬ ਸਾਢੇ ਛੇ ਤੋਂ ਸੱਤ ਵਜੇ ਦਰਮਿਆਨ ਵਾਪਰੀ। ਉਨ੍ਹਾਂ ਦੱਸਿਆ ਕਿ ਘਰ ਵਿੱਚ ਪਤੀ-ਪਤਨੀ ਵਿਚਕਾਰ ਮਾਮੂਲੀ ਤਕਰਾਰ ਹੋ ਰਹੀ ਸੀ ਅਤੇ ਉਸ ਸਮੇਂ ਪੁੱਤ ਵੀ ਮੌਜੂਦ ਸੀ। ਇਸ ਦੌਰਾਨ ਉਹ ਮੋਟਰਸਾਈਕਲ ਲੈ ਕੇ ਘਰੋਂ ਬਾਹਰ ਚਲਾ ਗਿਆ।
ਗੁਰਪ੍ਰੀਤ ਸਿੰਘ ਦਾ ਦੋਸ਼ ਹੈ ਕਿ ਬਾਅਦ ਵਿੱਚ ਜਦੋਂ ਪੁੱਤ ਘਰ ਵਾਪਸ ਆਇਆ ਤਾਂ ਕਿਸੇ ਗੱਲ ਨੂੰ ਲੈ ਕੇ ਹਾਲਾਤ ਵਿਗੜ ਗਏ। ਉਨ੍ਹਾਂ ਮੁਤਾਬਕ, ਬਾਹਰ ਝਗੜੇ ਦੀ ਗੱਲ ਸੁਣ ਕੇ ਜਦੋਂ ਉਹ ਘਰੋਂ ਬਾਹਰ ਗਏ ਤਾਂ ਪੁੱਤ ਨੇ ਉਨ੍ਹਾਂ ’ਤੇ ਤੇ*ਜ਼ਧਾਰ ਹ*ਥਿਆਰ ਨਾਲ ਹਮਲਾ ਕਰ ਦਿੱਤਾ।
ਹਮਲੇ ਵਿੱਚ ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਸਰਕਾਰੀ ਡਾਕਟਰ ਡਾ. ਅਵਨੀਤ ਕੌਰ ਨੇ ਦੱਸਿਆ ਕਿ ਮਰੀਜ਼ ਦੇ ਸਿਰ ’ਤੇ ਕਾਫ਼ੀ ਸੱਟਾਂ ਸਨ ਅਤੇ ਉਨ੍ਹਾਂ ਦੀ ਗੰ*ਭੀਰਤਾ ਨੂੰ ਦੇਖਦਿਆਂ ਸਰਜਰੀ ਕੀਤੀ ਗਈ।
ਪੀੜਤ ਨੇ ਆਪਣੇ ਪੁੱਤ ’ਤੇ ਨ*ਸ਼ਾ ਕਰਨ ਅਤੇ ਨ*ਸ਼ਾ ਵੇਚਣ ਦੇ ਵੀ ਦੋਸ਼ ਲਗਾਏ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਪੁਲਿਸ ਵੱਲੋਂ ਅਜੇ ਪੁਸ਼ਟੀ ਨਹੀਂ ਕੀਤੀ ਗਈ।
ਸਮਰਾਲਾ ਥਾਣੇ ਦੇ ਐਸਐਚਓ ਹਰਵਿੰਦਰ ਸਿੰਘ ਮੁਤਾਬਕ ਪੀੜਤ ਦੇ ਬਿਆਨ ਦਰਜ ਹੋਣ ਤੋਂ ਬਾਅਦ ਘਟਨਾ ਦੀ ਅਸਲ ਸਥਿਤੀ ਹੋਰ ਸਪੱਸ਼ਟ ਹੋਵੇਗੀ। ਪੁਲਿਸ ਵੱਲੋਂ ਪਰਿਵਾਰਕ ਵਿਵਾਦ, ਹਮਲੇ ਦੇ ਕਾਰਨਾਂ ਅਤੇ ਲਗਾਏ ਗਏ ਹੋਰ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



















