ਲੁਧਿਆਣਾ ’ਚ ਗੋ*ਲੀਬਾ*ਰੀ: ਫੋਟੋਗ੍ਰਾਫਰ ਨੌਜਵਾਨ ਦੀ ਮੌ*ਤ, ਇੱਕ ਜ਼*ਖ਼ਮੀ

25

ਲੁਧਿਆਣਾ: 18 Aug 2026 AJ DI Awaaj

Punjab Desk :    ਸ਼ਹਿਰ ਵਿੱਚ ਬੀਤੀ ਰਾਤ ਗੋ*ਲੀਬਾਰੀ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ। ਮੇਨ ਘੰਟਾਘਰ ਚੌਕ ਨੇੜੇ ਇੱਕ ਨੌਜਵਾਨ ਫੋਟੋਗ੍ਰਾਫਰ ਨੂੰ ਗੋ*ਲੀਆਂ ਮਾਰ ਕੇ ਕ*ਤਲ ਕਰ ਦਿੱਤਾ ਗਿਆ, ਜਦਕਿ ਉਸ ਦੇ ਨਾਲ ਮੌਜੂਦ ਇੱਕ ਹੋਰ ਨੌਜਵਾਨ ਜ਼*ਖ਼ਮੀ ਹੋ ਗਿਆ।

ਮ੍ਰਿ*ਤਕ ਦੀ ਪਛਾਣ ਮੋਨੂੰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮੋਨੂੰ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਪਰਿਵਾਰ ਅਨੁਸਾਰ ਉਹ ਫੋਟੋਗ੍ਰਾਫੀ ਅਤੇ ਵੀਡੀਓ ਮਿਕਸਿੰਗ ਦਾ ਕੰਮ ਕਰਦਾ ਸੀ ਅਤੇ ਪਰਿਵਾਰ ਦੀ ਆਮਦਨ ਦਾ ਮੁੱਖ ਸਹਾਰਾ ਸੀ।

ਦੱਸਿਆ ਜਾ ਰਿਹਾ ਹੈ ਕਿ ਪਾਰਟੀ ਤੋਂ ਵਾਪਸੀ ਦੌਰਾਨ ਕਿਸੇ ਗੱਲ ਨੂੰ ਲੈ ਕੇ ਕਥਿਤ ਤੌਰ ’ਤੇ ਬਹਿਸ ਹੋ ਗਈ। ਇਸ ਤੋਂ ਬਾਅਦ ਕਾਰ ਸਵਾਰ ਕੁਝ ਨੌਜਵਾਨਾਂ ਨੇ ਮੋਨੂੰ ਅਤੇ ਉਸ ਦੇ ਸਾਥੀਆਂ ਨੂੰ ਘੇਰ ਲਿਆ। ਕਥਿਤ ਤੌਰ ’ਤੇ ਪਹਿਲਾਂ ਕੁੱ*ਟਮਾਰ ਕੀਤੀ ਗਈ ਅਤੇ ਫਿਰ ਗੋ*ਲੀਆਂ ਚਲਾਈਆਂ ਗਈਆਂ। ਹਮ*ਲਾਵਰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।

ਗੰਭੀਰ ਜ਼*ਖ਼ਮੀ ਮੋਨੂੰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ*ਤਕ ਐਲਾਨ ਦਿੱਤਾ। ਦੂਜੇ ਜ਼*ਖ਼ਮੀ ਨੌਜਵਾਨ ਦਾ ਇਲਾਜ ਜਾਰੀ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਗੋ*ਲੀਬਾਰੀ ਦੇ ਕਾਰਨਾਂ, ਹਮ*ਲਾਵਰਾਂ ਦੀ ਪਛਾਣ ਅਤੇ ਘਟਨਾ ਤੋਂ ਪਹਿਲਾਂ ਹੋਈ ਕਥਿਤ ਬਹਿਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਮ੍ਰਿ*ਤਕ ਦੇ ਪਰਿਵਾਰ ਨੇ ਦੱਸਿਆ ਕਿ ਮੋਨੂੰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਤੋਂ ਦੋਸ਼ੀਆਂ ਨੂੰ ਜਲਦ ਗ੍ਰਿ*ਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।