ਰਤਲਾਮ:15 Aug 2026 AJ DI Awaaj
National Desk : ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਸ਼ਿਵਗੜ੍ਹ ਨੇੜੇ ਸ਼ਨੀਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਖਾਟੂ ਸ਼ਿਆਮ ਮੰਦਰ ਦੇ ਦਰਸ਼ਨਾਂ ਲਈ ਜਾ ਰਹੀ ਇੱਕ ਅਰਟਿਗਾ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌ*ਤ ਹੋ ਗਈ, ਜਦਕਿ ਦੋ ਬੱਚਿਆਂ ਸਮੇਤ ਪੰਜ ਲੋਕ ਗੰਭੀਰ ਜ਼*ਖਮੀ ਹੋ ਗਏ।
ਟੱਕਰ ਇੰਨੀ ਜ਼ਬਰਦਸਤ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ
ਜਾਣਕਾਰੀ ਮੁਤਾਬਕ ਹਾ*ਦਸਾ ਸ਼ਿਵਗੜ੍ਹ ਥਾਣਾ ਖੇਤਰ ਵਿੱਚ ਸਵੇਰੇ ਕਰੀਬ 2 ਵਜੇ ਵਾਪਰਿਆ। ਟਰੱਕ ਖਰਾਬ ਹੋਣ ਕਾਰਨ ਐਕਸਪ੍ਰੈਸਵੇਅ ਦੇ ਕਿਨਾਰੇ ਖੜ੍ਹਾ ਸੀ। ਇਸ ਦੌਰਾਨ ਕੋਟਾ ਵੱਲ ਜਾ ਰਹੀ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਵਾਰੀਆਂ ਅੰਦਰ ਫਸ ਗਈਆਂ।
ਹਾ*ਦਸੇ ਦੀ ਸੂਚਨਾ ਮਿਲਣ ’ਤੇ ਸ਼ਿਵਗੜ੍ਹ ਪੁਲਿਸ, ਟੋਲ ਪਲਾਜ਼ਾ ਕਰਮਚਾਰੀ ਅਤੇ ਸਥਾਨਕ ਲੋਕ ਮੌਕੇ ’ਤੇ ਪਹੁੰਚੇ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਜ਼*ਖਮੀਆਂ ਅਤੇ ਮ੍ਰਿ*ਤਕਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ।
ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਜਾ ਰਹੇ ਸਨ
ਪੁਲਿਸ ਮੁਤਾਬਕ ਕਾਰ ਵਿੱਚ ਸਵਾਰ ਲੋਕ ਝਾਬੂਆ, ਧਾਰ ਅਤੇ ਇੰਦੌਰ ਜ਼ਿਲ੍ਹਿਆਂ ਨਾਲ ਸਬੰਧਤ ਸਨ ਅਤੇ ਆਪਸ ਵਿੱਚ ਰਿਸ਼ਤੇਦਾਰ ਸਨ। ਉਹ ਝਾਬੂਆ ਦੇ ਠੰਡਲਾ ਤੋਂ ਖਾਟੂ ਸ਼ਿਆਮ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ।
ਹਾਦਸੇ ਵਿੱਚ ਤਿੰਨ ਔਰਤਾਂ ਅਤੇ ਇੱਕ ਪੁਰਸ਼ ਦੀ ਮੌ*ਤ ਹੋਈ ਹੈ। ਪੰਜ ਜ਼*ਖਮੀਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ।
ਜ਼*ਖਮੀਆਂ ਦਾ ਮੈਡੀਕਲ ਕਾਲਜ ਵਿੱਚ ਇਲਾਜ
ਪੁਲਿਸ ਨੇ ਸਾਰੇ ਜ਼*ਖਮੀਆਂ ਨੂੰ ਰਤਲਾਮ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਮ੍ਰਿ*ਤਕਾਂ ਦੀਆਂ ਲਾ*ਸ਼ਾਂ ਨੂੰ ਪੋਸ*ਟਮਾਰ*ਟਮ ਲਈ ਭੇਜਿਆ ਗਿਆ ਹੈ।
ਐਡੀਸ਼ਨਲ ਐਸਪੀ ਵਿਵੇਕ ਕੁਮਾਰ ਲਾਲ ਨੇ ਦੱਸਿਆ ਕਿ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਕੀਤੇ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਾ*ਦਸੇ ਦੇ ਸ਼ਿਕਾਰ ਸਾਰੇ ਲੋਕ ਆਪਸ ਵਿੱਚ ਰਿਸ਼ਤੇਦਾਰ ਸਨ। ਸ਼ਿਵਗੜ੍ਹ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੇ ਕੁਝ ਮਹੀਨਿਆਂ ਦੌਰਾਨ ਵੀ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਕਈ ਹਾ*ਦਸੇ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਹੁਣ ਇਸ ਹਾ*ਦਸੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।


















