ਕਰਨਾਟਕ ‘ਚ ਗੁ*ਟਖਾ-ਤੰ*ਬਾਕੂ ‘ਤੇ ਇੱਕ ਸਾਲ ਲਈ ਪਾਬੰਦੀ

19
ਕਰਨਾਟਕ 13 Aug 2026 AJ DI Awaaj

 

National Desk :  ਜੇਕਰ ਤੁਸੀਂ ਗੁ*ਟਖਾ, ਪਾਨ ਮ*ਸਾਲਾ ਜਾਂ ਤੰਬਾ*ਕੂ-ਨਿ*ਕੋਟੀਨ ਵਾਲੇ ਉਤਪਾਦਾਂ ਦੀ ਵਰਤੋਂ ਜਾਂ ਕਾਰੋਬਾਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਕਰਨਾਟਕ ਸਰਕਾਰ ਨੇ ਗੁਟ*ਖਾ, ਪਾਨ ਮਸਾਲਾ ਅਤੇ ਤੰ*ਬਾਕੂ ਜਾਂ ਨਿਕੋ*ਟੀਨ ਵਾਲੇ ਹੋਰ ਸੰਬੰਧਿਤ ਉਤਪਾਦਾਂ ‘ਤੇ ਇੱਕ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।

ਰਾਜ ਦੇ ਖੁਰਾਕ ਸੁਰੱਖਿਆ ਅਤੇ ਔਸ਼ਧੀ ਪ੍ਰਸ਼ਾਸਨ ਵਿਭਾਗ ਵੱਲੋਂ 10 ਅਗਸਤ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਇਹ ਪਾਬੰਦੀ ਨੋਟੀਫਿਕੇਸ਼ਨ ਦੀ ਤਾਰੀਖ ਤੋਂ ਇੱਕ ਸਾਲ ਤੱਕ ਲਾਗੂ ਰਹੇਗੀ। ਪਾਬੰਦੀ ਸਿਰਫ਼ ਵਿਕਰੀ ਤੱਕ ਸੀਮਿਤ ਨਹੀਂ ਹੈ, ਸਗੋਂ ਇਨ੍ਹਾਂ ਉਤਪਾਦਾਂ ਦੇ ਨਿਰਮਾਣ, ਭੰਡਾਰਨ, ਆਵਾਜਾਈ, ਵੰਡ ਅਤੇ ਵਿਕਰੀ ‘ਤੇ ਵੀ ਲਾਗੂ ਹੋਵੇਗੀ।

ਪੂਰੀ ਸਪਲਾਈ ਚੇਨ ‘ਤੇ ਸਰਕਾਰ ਦੀ ਨਜ਼ਰ

ਸਰਕਾਰ ਨੇ ਪਾਬੰਦੀਸ਼ੁਦਾ ਉਤਪਾਦਾਂ ਦੀ ਪੂਰੀ ਸਪਲਾਈ ਚੇਨ ਨੂੰ ਜਾਂਚ ਦੇ ਦਾਇਰੇ ਵਿੱਚ ਲਿਆਂਦਾ ਹੈ। ਇਸ ਤਹਿਤ ਉਤਪਾਦ ਕਿੱਥੇ ਬਣ ਰਹੇ ਹਨ, ਕਿੱਥੇ ਸਟੋਰ ਕੀਤੇ ਜਾ ਰਹੇ ਹਨ ਅਤੇ ਕਿਵੇਂ ਬਾਜ਼ਾਰ ਤੱਕ ਪਹੁੰਚ ਰਹੇ ਹਨ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।

ਖੁਰਾਕ ਸੁਰੱਖਿਆ ਅਧਿਕਾਰੀਆਂ ਨੂੰ ਅਜਿਹੇ ਉਤਪਾਦਾਂ ਦੇ ਨਿਰਮਾਣ, ਸਟੋਰੇਜ, ਆਵਾਜਾਈ, ਵੰਡ ਅਤੇ ਵਿਕਰੀ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਵੱਖਰੇ ਪੈਕੇਟਾਂ ਵਿੱਚ ਵੇਚਣ ਵਾਲਿਆਂ ‘ਤੇ ਵੀ ਨਜ਼ਰ

ਆਦੇਸ਼ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵੱਖ-ਵੱਖ ਪੈਕੇਟਾਂ ਵਿੱਚ ਉਤਪਾਦ ਵੇਚ ਕੇ ਪਾਬੰਦੀ ਤੋਂ ਬਚਣ ਦੀ ਕੋਸ਼ਿਸ਼ ਨੂੰ ਵੀ ਜਾਂਚਿਆ ਜਾਵੇਗਾ। ਜੇਕਰ ਉਤਪਾਦ ਵਿੱਚ ਤੰਬਾ*ਕੂ ਜਾਂ ਨਿਕੋਟੀਨ ਮੌਜੂਦ ਹੈ ਜਾਂ ਵੱਖਰੇ ਉਤਪਾਦਾਂ ਨੂੰ ਮਿਲਾ ਕੇ ਤੰ*ਬਾਕੂ ਵਾਲਾ ਮਿਸ਼ਰਣ ਤਿਆਰ ਕੀਤਾ ਜਾ ਸਕਦਾ ਹੈ ਤਾਂ ਅਜਿਹੇ ਮਾਮਲੇ ਵੀ ਕਾਰਵਾਈ ਦੇ ਦਾਇਰੇ ਵਿੱਚ ਆ ਸਕਦੇ ਹਨ।

ਕਰਨਾਟਕ ਭਰ ਵਿੱਚ ਜਾਂਚ ਮੁਹਿੰਮ ਤੇਜ਼

ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਅਧਿਕਾਰੀ ਉਨ੍ਹਾਂ ਥਾਵਾਂ ਦੀ ਜਾਂਚ ਕਰ ਰਹੇ ਹਨ ਜਿੱਥੇ ਪਾਬੰਦੀਸ਼ੁਦਾ ਉਤਪਾਦਾਂ ਦੇ ਨਿਰਮਾਣ, ਭੰਡਾਰਨ ਜਾਂ ਵਿਕਰੀ ਦੀ ਸੰਭਾਵਨਾ ਹੈ।

ਵਿਭਾਗ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਹੈ। ਜੇਕਰ ਕਿਸੇ ਨੂੰ ਪਾਬੰਦੀਸ਼ੁਦਾ ਤੰ*ਬਾਕੂ ਜਾਂ ਨਿਕੋਟੀਨ ਵਾਲੇ ਉਤਪਾਦਾਂ ਦੇ ਨਿਰਮਾਣ, ਵਿਕਰੀ ਜਾਂ ਵੰਡ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਪਾਬੰਦੀਸ਼ੁਦਾ ਤੰ*ਬਾਕੂ ਉਤਪਾਦਾਂ ਦੀ ਉਪਲਬਧਤਾ ਨੂੰ ਰੋਕਣਾ ਅਤੇ ਸਿਹਤਮੰਦ ਕਰਨਾਟਕ ਵੱਲ ਕਦਮ ਵਧਾਉਣਾ ਹੈ