ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਸੁਧਾਰ ਟਰੱਸਟ ਦੀ ਵੱਡੀ ਕਾਰਵਾਈ

2

ਹੁਸ਼ਿਆਰਪੁਰ, 12 ਅਗਸਤ 2026 AJ DI Awaaj

Punjab Desk : ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਟਰੱਸਟ ਦਫ਼ਤਰ ਵੱਲੋਂ ਸਰਕਾਰੀ ਜਾਇਦਾਦਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਕਾਰਵਾਈ ਤਹਿਤ ਟਰੱਸਟ ਦੀ ਸਕੀਮ ਨੰਬਰ-10 (ਡਾ. ਅੰਬੇਡਕਰ ਨਗਰ),  ਹੁਸ਼ਿਆਰਪੁਰ ਵਿੱਚ ਪਿਛਲੇ ਕਰੀਬ 20 ਸਾਲਾਂ ਤੋਂ ਕਬਜ਼ੇ ਹੇਠ ਰਹੇ ਦੋ ਪਲਾਟਾਂ ਨੂੰ ਕਬਜ਼ਾਮੁਕਤ ਕਰਵਾਇਆ ਗਿਆ ਹੈ।

ਚੇਅਰਮੈਨ ਨੇ ਦੱਸਿਆ ਕਿ ਸਕੀਮ ਨੰਬਰ-10 ਵਿੱਚ ਪਲਾਟ ਨੰਬਰ 369-ਬੀਜਿਸ ਦਾ ਰਕਬਾ ਕਰੀਬ 214 ਵਰਗ ਗਜ਼ (ਲਗਭਗ 10 ਮਰਲੇ) ਹੈ ’ਤੇ ਕਬਜ਼ਾਧਾਰਕਾਂ ਵੱਲੋਂ ਚਾਰਦੀਵਾਰੀ ਕਰਕੇ ਗੇਟ ਲਗਾਇਆ ਗਿਆ ਸੀ। ਟਰੱਸਟ ਦਫ਼ਤਰ ਦੀ ਟੀਮ ਨੇ ਮੌਕੇ ’ਤੇ ਕਾਰਵਾਈ ਕਰਦਿਆਂ ਕਬਜ਼ਾ ਆਪਣੇ ਅਧੀਨ ਲੈ ਲਿਆ ਅਤੇ ਗੇਟ ਨੂੰ ਤਾਲਾ ਲਗਾ ਦਿੱਤਾ।

ਇਸੇ ਤਰ੍ਹਾਂ ਪਲਾਟ ਨੰਬਰ 400-ਜਿਸ ਦਾ ਰਕਬਾ ਕਰੀਬ 370 ਵਰਗ ਗਜ਼ (ਲਗਭਗ 16 ਮਰਲੇ) ਹੈ ’ਤੇ ਵੀ ਕਬਜ਼ਾਧਾਰਕਾਂ ਵੱਲੋਂ ਸੜਕ ਬਣਾ ਕੇ ਆਪਣੇ ਨਿਵਾਸ ਲਈ ਰਸਤਾ ਦਿੱਤਾ ਗਿਆ ਸੀ ਅਤੇ ਪਲਾਟ ਦੇ ਸਾਹਮਣੇ ਵੱਡਾ ਗੇਟ ਲਗਾਇਆ ਗਿਆ ਸੀ। ਟਰੱਸਟ ਦਫ਼ਤਰ ਦੀ ਕਾਰਵਾਈ ਦੌਰਾਨ ਗੇਟ ਹਟਾ ਕੇ ਪਲਾਟ ਦਾ ਕਬਜ਼ਾ ਵਾਪਸ ਲੈ ਲਿਆ ਗਿਆ ਅਤੇ ਮੌਕੇ ’ਤੇ ਟਰੱਸਟ ਦੀ ਜਾਇਦਾਦ ਸਬੰਧੀ ਬੋਰਡ ਲਗਾ ਦਿੱਤਾ ਗਿਆ।

ਪਾਬਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਨ੍ਹਾਂ ਦੋਵਾਂ ਪਲਾਟਾਂ ਨੂੰ ਟਰੱਸਟ ਦਫ਼ਤਰ ਵੱਲੋਂ ਈ-ਆਕਸ਼ਨ ਰਾਹੀਂ ਵੇਚਿਆ ਜਾਵੇਗਾ। ਇਸ ਨਾਲ ਟਰੱਸਟ ਨੂੰ ਮਾਲੀਆ ਪ੍ਰਾਪਤ ਹੋਣ ਦੀ ਉਮੀਦ ਹੈਜਿਸ ਨੂੰ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਟਰੱਸਟ ਦੀ ਸਕੀਮ ਨੰਬਰ-2 (ਰਾਜੀਵ ਗਾਂਧੀ ਐਵੇਨਿਊ) ਵਿੱਚ ਹੈਲਥ ਸੈਂਟਰ ਲਈ 3292 ਵਰਗ ਗਜ਼ ਅਤੇ ਪ੍ਰਾਇਮਰੀ ਸਕੂਲ ਲਈ 6248 ਵਰਗ ਗਜ਼ ਜ਼ਮੀਨ ਹੈ। ਟਰੱਸਟ ਦਫ਼ਤਰ ਵੱਲੋਂ ਸਾਲ 2025-26 ਦੀ ਨਿਲਾਮੀ ਵਿੱਚ ਇਨ੍ਹਾਂ ਦੀ ਕੀਮਤ 30,435 ਰੁਪਏ ਪ੍ਰਤੀ ਵਰਗ ਗਜ਼ (ਲੱਖ ਰੁਪਏ ਪ੍ਰਤੀ ਮਰਲਾ) ਨਿਰਧਾਰਤ ਕੀਤੀ ਗਈ ਸੀ। ਇਸ ਨਿਲਾਮੀ ਵਿੱਚ ਇਨ੍ਹਾਂ ਦੋਵਾਂ ਜਾਇਦਾਦਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਕੋਈ ਬੋਲੀਕਾਰ ਨਹੀਂ ਆਇਆ ਸੀ।

ਇਸ ਨੂੰ ਦੇਖਦਿਆਂ ਸਰਕਾਰ ਵੱਲੋਂ ਨਿਰਧਾਰਤ ਪ੍ਰਾਈਜ਼ ਐਂਡ ਰੈਂਟ ਫਿਕਸੇਸ਼ਨ ਕਮੇਟੀਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਕੀਤੀ ਜਾਂਦੀ ਹੈਨੇ ਸਾਲ 2025-26 ਦੇ ਰੇਟਾਂ ਵਿੱਚ 25 ਫ਼ੀਸਦੀ ਕਟੌਤੀ ਕਰਦਿਆਂ ਇਨ੍ਹਾਂ ਦੋਵਾਂ ਜਾਇਦਾਦਾਂ ਦੀ ਕੀਮਤ 22,826 ਰੁਪਏ ਪ੍ਰਤੀ ਵਰਗ ਗਜ਼ ਜਾਂ ਲੱਖ 25 ਹਜ਼ਾਰ ਰੁਪਏ ਪ੍ਰਤੀ ਮਰਲਾ ਕਰ ਦਿੱਤੀ ਹੈ। ਇਸ ਨਾਲ ਇਨ੍ਹਾਂ ਦੋਵਾਂ ਜਾਇਦਾਦਾਂ ਨੂੰ ਵੇਚਣ ਵਿੱਚ ਆਸਾਨੀ ਹੋਵੇਗੀ। ਇਸੇ ਤਰ੍ਹਾਂ ਟਰੱਸਟ ਦਫ਼ਤਰ ਦੀਆਂ ਹੋਰ ਪਈਆਂ ਪੁਰਾਣੀਆਂ ਜਾਇਦਾਦਾਂ ਨੂੰ ਵੀ ਜਲਦ ਹੀ ਈ-ਆਕਸ਼ਨ ਰਾਹੀਂ ਵੇਚਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਟਰੱਸਟ ਦਫ਼ਤਰ ਦੀ ਸਕੀਮ ਨੰਬਰ-2 (ਰਾਜੀਵ ਗਾਂਧੀ ਐਵੇਨਿਊ) ਵਿੱਚ 7.72 ਏਕੜ ਦੇ ਪਾਕੇਟ ਵਿੱਚ ਵੱਖ-ਵੱਖ ਰਕਬਿਆਂ ਵਾਲੇ 120 ਪਲਾਟ ਵਰਕ ਆਊਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੱਖ-ਵੱਖ ਰਕਬਿਆਂ ਵਾਲੇ 58 ਪਲਾਟਾਂ ਦਾ ਡਰਾਅ ਜਲਦ ਹੀ ਕੱਢਿਆ ਜਾਣਾ ਹੈ। ਇਸ ਪਾਕੇਟ ਦੇ ਵਿਕਾਸ ਕਾਰਜਾਂ ਸਬੰਧੀ ਸਰਕਾਰ ਵੱਲੋਂ ਟੈਂਡਰ ਪ੍ਰਕਿਰਿਆ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਅਤੇ ਜਲਦ ਹੀ ਮੌਕੇ ’ਤੇ ਕੰਮ ਸ਼ੁਰੂ ਹੋ ਜਾਣਗੇ।