ਵੀਡੀਓ ਸਾਹਮਣੇ ਆਈ: ਯੋਗਤਾ ਦੇ ਆਧਾਰ ’ਤੇ ਨੌਕਰੀ, ਹਰ ਵਰਗ ਦਾ ਵਿਕਾਸ—ਲੋਕਾਂ ਦਾ ਵਧ ਰਿਹਾ ਭਰੋਸਾ

8

August 11, 2026 Aj Di Awaaj

Punjab Desk:  ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਅਤੇ ਹਰ ਵਰਗ ਦੇ ਵਿਕਾਸ ਦੀ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਜਦੋਂ ਬਿਨਾਂ ਕਿਸੇ ਸਿਫ਼ਾਰਸ਼ ਦੇ ਯੋਗਤਾ ਦੇ ਆਧਾਰ ’ਤੇ ਮੌਕੇ ਮਿਲਦੇ ਹਨ ਤਾਂ ਹਰ ਵਰਗ ਦਾ ਵਿਕਾਸ ਹੁੰਦਾ ਹੈ ਅਤੇ ਲੋਕਾਂ ਦਾ ਸਿਸਟਮ ’ਤੇ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ।

ਭਗਵੰਤ ਮਾਨ ਨੇ ਕਿਹਾ, “ਪੰਜਾਬੀਓ, ਤੁਹਾਡੀਆਂ ਦੁਆਵਾਂ ਸਾਡੇ ਲਈ ਸਭ ਤੋਂ ਵੱਡਾ ਸਰਮਾਇਆ ਹਨ। ਪੰਜਾਬ ਦੀ ਤਰੱਕੀ ਅਤੇ ਤੁਹਾਡੀ ਸੇਵਾ ਲਈ ਅਸੀਂ ਹਰ ਪਲ ਹਾਜ਼ਰ ਹਾਂ।”