ਰਮਨਦੀਪ ਸਿੰਘ ਨੇ ਚਾਰਲੀ ਚੌਹਾਨ ਨਾਲ ਕਰਵਾਇਆ ਵਿਆਹ

26

ਮੁੰਬਈ: 10 Aug 2026 AJ DI Awaaj

National Desk :  ਪੰਜਾਬ ਦੇ ਕ੍ਰਿਕਟਰ ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਖਿਡਾਰੀ ਰਮਨਦੀਪ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਟੀਵੀ ਅਦਾਕਾਰਾ ਚਾਰਲੀ ਚੌਹਾਨ ਨਾਲ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਗੁਰਦੁਆਰੇ ਵਿੱਚ ਵਿਆਹ ਕਰਵਾਇਆ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਵਿਆਹ ਸਮਾਗਮ ਵਿੱਚ ਦੋਵਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਤੋਂ ਇਲਾਵਾ ਕ੍ਰਿਕਟ ਤੇ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਨਮਨ ਧੀਰ, ਅਸ਼ਵਨੀ ਕੁਮਾਰ ਅਤੇ ਜਸਿੰਦਰ ਸਿੰਘ ਨੇ ਵੀ ਜੋੜੇ ਨੂੰ ਵਧਾਈ ਦਿੱਤੀ। ਟੀਵੀ ਅਦਾਕਾਰ ਜੈ ਭਾਨੁਸ਼ਾਲੀ ਵੀ ਵਿਆਹ ਸਮਾਗਮ ਵਿੱਚ ਪਹੁੰਚੇ।

ਲਾਲ ਲਹਿੰਗੇ ’ਚ ਨਜ਼ਰ ਆਈ ਚਾਰਲੀ

ਵਿਆਹ ਮੌਕੇ ਚਾਰਲੀ ਚੌਹਾਨ ਲਾਲ ਲਹਿੰਗਾ-ਚੋਲੀ ਅਤੇ ਸੁਨਹਿਰੀ ਗਹਿਣਿਆਂ ਵਿੱਚ ਨਜ਼ਰ ਆਈ, ਜਦਕਿ ਰਮਨਦੀਪ ਸਿੰਘ ਨੇ ਕਢਾਈਦਾਰ ਸ਼ੇਰਵਾਨੀ ਅਤੇ ਲਾਲ ਪੱਗ ਪਹਿਨੀ ਹੋਈ ਸੀ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਦੋਵੇਂ ਇਕੱਠੇ ਜਸ਼ਨ ਮਨਾਉਂਦੇ ਵੀ ਨਜ਼ਰ ਆ ਰਹੇ ਹਨ।

ਕੌਣ ਹੈ ਚਾਰਲੀ ਚੌਹਾਨ?

ਚਾਰਲੀ ਚੌਹਾਨ ਟੀਵੀ ਦੀ ਮਸ਼ਹੂਰ ਅਦਾਕਾਰਾ ਅਤੇ ਹੋਸਟ ਰਹੀ ਹੈ। ਉਸ ਨੂੰ ‘MTV Roadies 7’, ‘कैसी ये यारियाँ’ ਅਤੇ ‘Best Friends Forever’ ਵਰਗੇ ਸ਼ੋਅਜ਼ ਤੋਂ ਪਛਾਣ ਮਿਲੀ। ਉਹ ‘ਨੱਚ ਬਲੀਏ’ ਵਿੱਚ ਆਪਣੇ ਉਸ ਸਮੇਂ ਦੇ ਸਾਥੀ ਕੁੰਵਰ ਅਮਰ ਨਾਲ ਵੀ ਨਜ਼ਰ ਆ ਚੁੱਕੀ ਹੈ।

ਚਾਰਲੀ ਦੇ ਵਿਆਹ ’ਤੇ ਉਸ ਦੇ ਸਾਬਕਾ ਬੁਆਏਫ੍ਰੈਂਡ ਕੁੰਵਰ ਅਮਰ ਨੇ ਵੀ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਵਧਾਈ ਦਿੱਤੀ।

ਰਮਨਦੀਪ ਸਿੰਘ ਦਾ ਕ੍ਰਿਕਟ ਕਰੀਅਰ

29 ਸਾਲਾ ਰਮਨਦੀਪ ਸਿੰਘ ਘਰੇਲੂ ਕ੍ਰਿਕਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ ਅਤੇ IPL ਵਿੱਚ KKR ਲਈ ਖੇਡ ਚੁੱਕੇ ਹਨ। ਉਹ ਤੇਜ਼ ਗੇਂਦਬਾਜ਼ੀ ਆਲਰਾਊਂਡਰ ਹਨ ਅਤੇ ਆਪਣੀ ਬੱਲੇਬਾਜ਼ੀ ਤੇ ਸ਼ਾਨਦਾਰ ਫੀਲਡਿੰਗ ਲਈ ਜਾਣੇ ਜਾਂਦੇ ਹਨ। ਉਹ 2024 ਵਿੱਚ KKR ਦੀ IPL ਖਿਤਾਬ ਜੇਤੂ ਟੀਮ ਦਾ ਵੀ ਹਿੱਸਾ ਰਹੇ।