ਬੈਂਕਾਕ: 08 Aug 2026 AJ DI Awaaj
International Desk : ਥਾਈਲੈਂਡ ਦੇ ਨੋਂਥਾਬੁਰੀ ਸੂਬੇ ਦੇ ਡੇਬਸੀਰਿਨ ਨੋਂਥਾਬੁਰੀ ਸਕੂਲ ਵਿੱਚ ਸ਼ੁੱਕਰਵਾਰ ਨੂੰ ਗੋ*ਲੀਬਾਰੀ ਦੀ ਵੱਡੀ ਘਟਨਾ ਵਾਪਰੀ। ਹਮਲੇ ਵਿੱਚ ਪੰਜ ਸਕੂਲ ਕਰਮਚਾਰੀਆਂ ਸਮੇਤ 8 ਲੋਕਾਂ ਦੀ ਮੌ*ਤ ਹੋ ਗਈ, ਜਦਕਿ 22 ਤੋਂ ਵੱਧ ਲੋਕ ਜ਼*ਖ਼ਮੀ ਹੋਏ ਹਨ।
ਪੁਲਿਸ ਮੁਤਾਬਕ 14 ਸਾਲਾ ਵਿਦਿਆਰਥੀ ਨੇ ਸਕੂਲ ਵਿੱਚ ਗੋ*ਲੀਬਾਰੀ ਕਰਨ ਤੋਂ ਪਹਿਲਾਂ ਆਪਣੇ ਦਾਦਾ-ਦਾਦੀ ਨੂੰ ਵੀ ਗੋ*ਲੀ ਮਾਰੀ ਸੀ। ਬਾਅਦ ਵਿੱਚ ਸ਼ੱਕੀ ਨੇ ਖੁਦ ਨੂੰ ਵੀ ਗੋ*ਲੀ ਮਾਰ ਲਈ ਅਤੇ ਹਸਪਤਾਲ ਵਿੱਚ ਉਸ ਦੀ ਮੌ*ਤ ਹੋ ਗਈ।
ਹਮਲੇ ਦੌਰਾਨ ਕਈ ਵਿਦਿਆਰਥੀਆਂ ਨੇ ਕਲਾਸਰੂਮਾਂ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਜ਼*ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਗੰ*ਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ ਅਤੇ ਹ*ਮਲੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵੀਰਕੁਲ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਦੇਸ਼ ਵਿੱਚ ਹ*ਥਿਆਰਾਂ ਦੀ ਨਿਗਰਾਨੀ ਸਖ਼ਤ ਕਰਨ ਲਈ ਨਵੇਂ ਕਾਨੂੰਨ ਦੀ ਗੱਲ ਕਹੀ ਹੈ।

















