ਲੁਧਿਆਣਾ ਦੇ ਵਿਦਿਆਰਥੀ ਨੂੰ ਸਿਡਨੀ ਯੂਨੀਵਰਸਿਟੀ ਦੀ ₹1.35 ਕਰੋੜ ਸਕਾਲਰਸ਼ਿਪ

40

ਲੁਧਿਆਣਾ 07 Aug 2026 AJ DI Awaaj

Punjab Desk :  ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ ਦੇ ਵਿਦਿਆਰਥੀ ਕਿਆਨ ਬੇਰੀ ਨੇ ਸਿਡਨੀ ਯੂਨੀਵਰਸਿਟੀ ਤੋਂ 100 ਫੀਸਦੀ ਸਕਾਲਰਸ਼ਿਪ ਹਾਸਲ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਕਰੀਬ ₹1.35 ਕਰੋੜ ਤੋਂ ਵੱਧ ਦੀ ਇਹ ਸਕਾਲਰਸ਼ਿਪ ਦੁਨੀਆ ਭਰ ਦੇ ਚੁਣਿੰਦੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ।

ਕਿਆਨ ਨੇ ਦੱਸਿਆ ਕਿ ਇਸ ਉਪਲਬਧੀ ਲਈ ਉਸ ਨੇ ਲਗਾਤਾਰ ਮਿਹਨਤ ਕੀਤੀ ਅਤੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਕਰੀਅਰ ਕੌਂਸਲਰ ਆਯੂਸ਼ ਜੈਨ ਦੇ ਮਾਰਗਦਰਸ਼ਨ ਨੂੰ ਇਸ ਦਾ ਸਿਹਰਾ ਦਿੱਤਾ।

ਕਿਆਨ ਦੀ ਮਾਤਾ ਨੇ ਕਿਹਾ ਕਿ ਸਹੀ ਦਿਸ਼ਾ-ਨਿਰਦੇਸ਼ ਅਤੇ ਪੁੱਤਰ ਦੀ ਮਿਹਨਤ ਨਾਲ ਇਹ ਸਫਲਤਾ ਸੰਭਵ ਹੋਈ। ਉਨ੍ਹਾਂ ਮੁਤਾਬਕ ਹੁਣ ਕਿਆਨ ਨੂੰ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਸਿਡਨੀ ਯੂਨੀਵਰਸਿਟੀ ਵਿੱਚ ਬਿਨਾਂ ਟਿਊਸ਼ਨ ਫੀਸ ਦੇ ਪੜ੍ਹਨ ਦਾ ਮੌਕਾ ਮਿਲੇਗਾ।

ਕਰੀਅਰ ਕੌਂਸਲਰ ਆਯੂਸ਼ ਜੈਨ ਨੇ ਕਿਹਾ ਕਿ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਸਿਰਫ਼ ਅੰਕਾਂ ਨਹੀਂ, ਸਗੋਂ ਲੀਡਰਸ਼ਿਪ, ਨਵੀਨ ਸੋਚ ਅਤੇ ਸਮਾਜ ਪ੍ਰਤੀ ਯੋਗਦਾਨ ਨੂੰ ਵੀ ਮਹੱਤਵ ਦਿੰਦੀਆਂ ਹਨ। ਉਨ੍ਹਾਂ ਅਨੁਸਾਰ ਸਹੀ ਮਾਰਗਦਰਸ਼ਨ ਅਤੇ ਮਜ਼ਬੂਤ ਪ੍ਰੋਫਾਈਲ ਨਾਲ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀਆਂ ਸਫਲਤਾਵਾਂ ਹਾਸਲ ਕਰ ਸਕਦੇ ਹਨ।