ਢਾਕਾ: 06 Aug 2026 AJ DI Awaaj
International Desk : ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਲੀਗ ਦੇ ਸਾਬਕਾ ਸੰਸਦ ਮੈਂਬਰ ਸ਼ਾਕਿਬ ਅਲ ਹਸਨ ਦੇ ਜੱਦੀ ਘਰ ‘ਤੇ ਬੁੱਧਵਾਰ ਰਾਤ ਹ*ਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਗੁਰਾ ਸ਼ਹਿਰ ਦੇ ਕੇਸ਼ਬਮੋਰ ਇਲਾਕੇ ਵਿੱਚ ਸਥਿਤ ਘਰ ‘ਤੇ ਅਣਪਛਾਤੇ ਹਮ*ਲਾਵਰਾਂ ਨੇ ਕਥਿਤ ਤੌਰ ‘ਤੇ ਪੈਟਰੋਲ ਬੰ*ਬ ਸੁੱਟਿਆ ਅਤੇ ਭੰਨਤੋੜ ਕੀਤੀ। ਘਟਨਾ ਸਮੇਂ ਘਰ ਖਾਲੀ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੁਲਿਸ ਮੁਤਾਬਕ, ਘਰ ਦੇ ਗੇਟ ਕੋਲ ਧ*ਮਾਕੇ ਵਰਗੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਇਹ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਵਰਤੀ ਗਈ ਵਸਤੂ ਪੈਟਰੋਲ ਬੰ*ਬ ਸੀ ਜਾਂ ਨਹੀਂ।
ਇਹ ਘਟਨਾ ਉਸੇ ਦਿਨ ਵਾਪਰੀ, ਜਦੋਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤ ਤੋਂ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ, ਜਿਸ ਵਿੱਚ ਸ਼ਾਕਿਬ ਅਲ ਹਸਨ ਵੀ ਸ਼ਾਮਲ ਹੋਏ ਸਨ। ਇਸ ਕਾਰਨ ਹਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਹਾਲਾਂਕਿ ਪੁਲਿਸ ਨੇ ਅਜੇ ਤੱਕ ਕਿਸੇ ਸੰਭਾਵਿਤ ਕਾਰਨ ਜਾਂ ਹ*ਮਲਾਵ*ਰਾਂ ਦੀ ਪੁਸ਼ਟੀ ਨਹੀਂ ਕੀਤੀ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਕਿਬ ਇਸ ਸਮੇਂ ਸ਼੍ਰੀਲੰਕਾ ਵਿੱਚ ਹਨ।
ਜ਼ਿਕਰਯੋਗ ਹੈ ਕਿ ਸ਼ਾਕਿਬ ਅਲ ਹਸਨ ਅਵਾਮੀ ਲੀਗ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਸਾਲ 2024 ਵਿੱਚ ਸ਼ੇਖ ਹਸੀਨਾ ਸਰਕਾਰ ਦੇ ਪਤਨ ਤੋਂ ਬਾਅਦ ਅਵਾਮੀ ਲੀਗ ਨਾਲ ਜੁੜੇ ਕਈ ਨੇਤਾਵਾਂ ਅਤੇ ਸੰਸਦ ਮੈਂਬਰਾਂ ਦੀਆਂ ਜਾਇਦਾਦਾਂ ‘ਤੇ ਹ*ਮਲੇ ਹੋਏ ਸਨ, ਜਿਨ੍ਹਾਂ ਵਿੱਚ ਸ਼ਾਕਿਬ ਦਾ ਜੱਦੀ ਘਰ ਵੀ ਸ਼ਾਮਲ ਸੀ।



















