ਫ਼ਰੀਦਕੋਟ ਦੇ ਗੁਰਦੁਆਰੇ ‘ਚ ਹਾ*ਦਸਾ, ਕਰੰਟ ਲੱਗਣ ਨਾਲ ਗ੍ਰੰਥੀ ਸਿੰਘ ਦੀ ਮੌ*ਤ

21

ਫ਼ਰੀਦਕੋਟ 05 Aug 2026 AJ DI Awaaj

Punjab Desk : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕਿੰਗਰਾ ਸਥਿਤ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਤਪ ਸਥਾਨ ਵਿੱਚ ਇੱਕ ਦਰਦਨਾਕ ਹਾ*ਦਸਾ ਵਾਪਰਿਆ, ਜਿੱਥੇ ਕਰੰਟ ਲੱਗਣ ਕਾਰਨ ਗ੍ਰੰਥੀ ਸਿੰਘ ਦੀ ਮੌ*ਤ ਹੋ ਗਈ। ਮ੍ਰਿ*ਤਕ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਮਨਜਿੰਦਰ ਸਿੰਘ ਆਪਣੇ ਪਿਤਾ ਨਾਲ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਸਨ। ਮੰਗਲਵਾਰ ਸ਼ਾਮ ਉਹ ਗੁਰਦੁਆਰੇ ਦੇ ਵਿਹੜੇ ਵਿੱਚ ਉੱਗੀ ਘਾਹ ਦੀ ਸਫ਼ਾਈ ਲਈ ਘਾਹ ਕੱਟਣ ਵਾਲੀ ਮਸ਼ੀਨ ਚਲਾ ਰਹੇ ਸਨ।

ਇਸ ਦੌਰਾਨ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਜ਼ਮੀਨ ਗਿੱਲੀ ਸੀ, ਜਿਸ ਕਰਕੇ ਮਸ਼ੀਨ ਵਿੱਚ ਅਚਾਨਕ ਕਰੰਟ ਆ ਗਿਆ। ਕਰੰਟ ਦੀ ਲਪੇਟ ਵਿੱਚ ਆਉਣ ਨਾਲ ਮਨਜਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼*ਖ਼ਮੀ ਹੋ ਗਏ।

ਹਾ*ਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਉਪਰੰਤ ਉਨ੍ਹਾਂ ਨੂੰ ਮ੍ਰਿ*ਤਕ ਐਲਾਨ ਦਿੱਤਾ।

ਮਨਜਿੰਦਰ ਸਿੰਘ ਦੀ ਮੌ*ਤ ਦੀ ਖ਼ਬਰ ਮਿਲਦੇ ਹੀ ਪਿੰਡ ਕਿੰਗਰਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਅਤੇ ਸ਼ਰਧਾਲੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਨਜਿੰਦਰ ਸਿੰਘ ਗੁਰਦੁਆਰਾ ਸਾਹਿਬ ਦੀ ਧਾਰਮਿਕ ਸੇਵਾ ਦੇ ਨਾਲ-ਨਾਲ ਪ੍ਰਬੰਧਕੀ ਕੰਮਾਂ ਵਿੱਚ ਵੀ ਯੋਗਦਾਨ ਪਾਉਂਦੇ ਸਨ।