ਅੰਤਰਰਾਸ਼ਟਰੀ ਡ*ਰੱਗ ਤਸ*ਕਰੀ ਗਿਰੋਹ ਬੇਨਕਾਬ

20

International 25 July 2026 AJ DI Awaaj

International Desk :  ਕੈਨੇਡਾ ਅਤੇ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਨੇ ਸਾਂਝੇ ਆਪਰੇਸ਼ਨ ਦੌਰਾਨ ਇੱਕ ਅੰਤਰਰਾਸ਼ਟਰੀ ਡ*ਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿੱਚ ਕਰੀਬ 1.7 ਟਨ ਗੈਰਕਾਨੂੰਨੀ ਨ*ਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 1,160 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਮਾਮਲੇ ਵਿੱਚ ਪੰਜਾਬੀ ਮੂਲ ਦੇ 13 ਵਿਅਕਤੀਆਂ ਸਮੇਤ ਕੁੱਲ 21 ਮੁਲਜ਼ਮਾਂ ਨੂੰ ਗ੍ਰਿ*ਫ਼ਤਾਰ ਕੀਤਾ ਗਿਆ ਹੈ।

ਜਾਂਚ ਏਜੰਸੀਆਂ ਮੁਤਾਬਕ ਗਿਰੋਹ ਨੇ ਕਮਰਸ਼ੀਅਲ ਟਰੱਕਿੰਗ ਖੇਤਰ ਵਿੱਚ ਬ੍ਰੋਕਰ-ਸਟਾਈਲ ਨੈੱਟਵਰਕ ਬਣਾਕੇ ਕਾਨੂੰਨੀ ਲਾਜਿਸਟਿਕਸ ਅਤੇ ਸਪਲਾਈ ਚੇਨ ਦਾ ਗਲਤ ਇਸਤੇਮਾਲ ਕੀਤਾ। ਇਸ ਦੀ ਆੜ ਵਿੱਚ ਕੈਨੇਡਾ ਅਤੇ ਅਮਰੀਕਾ ਵਿਚਕਾਰ ਕੋ*ਕੇਨ ਅਤੇ ਹੋਰ ਪਾਬੰਦੀਸ਼ੁਦਾ ਨ*ਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾਂਦੀ ਸੀ।

ਇਸ ਮਾਮਲੇ ਦੀ ਜਾਂਚ ਜਨਵਰੀ 2025 ਵਿੱਚ ਵਿਂਡਸਰ ਪੁਲਿਸ ਸਰਵਿਸ ਨੇ ਸ਼ੁਰੂ ਕੀਤੀ ਸੀ। ਬਾਅਦ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਅਮਰੀਕਾ ਦੀ ਹੋਮਲੈਂਡ ਸਿਕਿਉਰਟੀ ਇਨਵੈਸਟੀਗੇਸ਼ਨਜ਼ (HSI), ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA), ਟੋਰਾਂਟੋ ਪੁਲਿਸ ਅਤੇ ਪੀਲ ਰੀਜਨਲ ਪੁਲਿਸ ਵੀ ਜਾਂਚ ਵਿੱਚ ਸ਼ਾਮਲ ਹੋਈਆਂ। ਜੁਲਾਈ ਦੌਰਾਨ ਮਾਰਖਮ, ਕੈਲੇਡਨ ਅਤੇ ਬ੍ਰੈਂਪਟਨ ਵਿੱਚ ਛਾਪੇਮਾਰੀ ਕਰਕੇ ਨ*ਸ਼ੀਲੇ ਪਦਾਰਥ ਅਤੇ ਹੋਰ ਸਬੂਤ ਬਰਾਮਦ ਕੀਤੇ ਗਏ।

ਪੁਲਿਸ ਨੇ 21 ਵਿੱਚੋਂ 20 ਮੁਲਜ਼ਮਾਂ ਦੀ ਪਛਾਣ ਜਨਤਕ ਕਰ ਦਿੱਤੀ ਹੈ, ਜਿਨ੍ਹਾਂ ਵਿੱਚ ਗਗਨਦੀਪ ਥਿੰਦਲ, ਸਿਮਰਨਜੀਤ ਸਿੰਘ ਅਤੇ ਕੰਵਰਪਾਲ ਕੁਲਾਰ ਦੇ ਨਾਮ ਵੀ ਸ਼ਾਮਲ ਹਨ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਨੌਜਵਾਨਾਂ ਲਈ ਚੇਤਾਵਨੀ

ਕੈਨੇਡਾ ਦੇ ਚਿੰਤਕ ਜੋਗਿੰਦਰ ਸਿੰਘ ਨੇ ਕਿਹਾ ਕਿ ਕਈ ਪੰਜਾਬੀ ਨੌਜਵਾਨ ਲਾਲਚ, ਦਬਾਅ ਜਾਂ ਆਰਥਿਕ ਮੁਸ਼ਕਲਾਂ ਕਾਰਨ ਡ*ਰੱਗ ਤਸਕਰੀ ਦੇ ਜਾਲ ਵਿੱਚ ਫਸ ਰਹੇ ਹਨ। ਉਨ੍ਹਾਂ ਖ਼ਾਸ ਕਰਕੇ ਕਮਰਸ਼ੀਅਲ ਟਰੱਕਿੰਗ ਅਤੇ ਸਟੂਡੈਂਟ ਵੀਜ਼ੇ ‘ਤੇ ਗਏ ਨੌਜਵਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਅਜਿਹੇ ਅਪਰਾਧਾਂ ਲਈ ਸਖ਼ਤ ਕਾਨੂੰਨੀ ਸਜ਼ਾਵਾਂ ਹਨ।