ਸੈਂਸਜ਼ ਹੈਂਡਬੁੱਕ ਤਿਆਰ ਕਰਨ ਸਬੰਧੀ ਕਰਵਾਈ ਟ੍ਰੇਨਿੰਗ

1
ਸੰਗਰੂਰ, 22 ਜੁਲਾਈ 2026 AJ DI Awaaj
Punjab Desk :   ਡਿਪਟੀ ਕਮਿਸ਼ਨਰ ਸੰਗਰੂਰ ਕਮ ਪ੍ਰਿੰਸੀਪਲ ਸੈਂਸਜ਼ ਅਫਸਰ, ਸ਼੍ਰੀਮਤੀ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸੈਂਸਜ਼ ਹੈਂਡਬੁੱਕ ਤਿਆਰ ਕਰਨ ਸਬੰਧੀ ਇੱਕ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਚਾਰਜ ਸੈਂਸਜ਼ ਅਫਸਰਾਂ ਨੇ ਭਾਗ ਲਿਆ।
ਇਸ ਵਿੱਚ ਸ਼੍ਰੀ ਵਿਨੋਦ ਕੁਮਾਰ ਯਾਦਵ ਅਸਿਸਟੈਂਟ ਡਾਇਰੈਕਟਰ ਸੈਂਸਜ਼ ਪੰਜਾਬ, ਸ੍ਰੀ ਅੰਕੁਸ਼ ਸ਼ਰਮਾ ਅਤੇ ਸ਼੍ਰੀ ਵਿਵੇਕ ਸਿੰਘ ਡਾਇਰੈਕਟਰ ਸੈਂਸਜ਼ ਦਫਤਰ ਚੰਡੀਗੜ੍ਹ ਪੰਜਾਬ ਵੱਲੋਂ ਹੈਂਡਬੁੱਕ ਸਬੰਧੀ ਟ੍ਰੇਨਿੰਗ ਦਿੱਤੀ ਗਈ, ਜਿਸ ਵਿੱਚ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ ਉੱਪਰ ਸੈਂਸਜ਼ ਫੰਕਸ਼ਨੈਰਿਟੀਜ਼ ਵੱਲੋਂ ਆਨਲਾਈਨ ਐਂਟਰੀਆਂ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।
ਟ੍ਰੇਨਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਕਮ ਜ਼ਿਲ੍ਹਾ ਸੈਂਸਜ਼ ਅਫਸਰ ਸ਼੍ਰੀ ਅੰਕੁਰ ਮਹਿੰਦਰੂ ਅਤੇ ਸਹਾਇਕ ਕਮਿਸ਼ਨਰ, ਸੰਗਰੂਰ ਸ਼੍ਰੀ ਰਾਜਬੀਰ ਸਿੰਘ ਭੰਗੂ ਵੱਲੋਂ ਸਮੂਹ ਚਾਰਜ ਸੈਂਸਜ਼ ਅਫਸਰਾਂ ਨੂੰ ਅਪਣਾ ਕੰਮ ਪੂਰੀ ਸ਼ਿੱਦਤ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਟ੍ਰੇਨਿੰਗ ਵਿੱਚ ਜ਼ਿਲਾ ਸੰਗਰੂਰ ਦੇ ਸੈਂਸਜ਼ ਦਫਤਰ ਵੱਲੋਂ ਸ਼੍ਰੀ ਜਗਦੀਸ਼ ਸ਼ਰਮਾ, ਸ਼੍ਰੀ ਗਣੇਸ਼ ਗੁਪਤਾ, ਸ੍ਰ ਸਰਬਜੀਤ ਸਿੰਘ ਅਤੇ ਸ਼੍ਰੀ ਕਮਲਦੀਪ ਨੇ ਭਾਗ ਲਿਆ।