ਸੰਗਰੂਰ, 17 ਜੁਲਾਈ 2026 AJ DI Awaaj
Punjab Desk : ਰੇਲਵੇ ਪੁਲਿਸ ਫੋਰਸ, ਧੂਰੀ ਚੌਕੀ ਨੂੰ ਮਿਤੀ 12.07.2026 ਰਾਤ 11:50 ਵਜੇ ਧੂਰੀ ਰੇਲਵੇ ਸਟੇਸ਼ਨ ਤੋਂ ਇੱਕ ਬੱਚਾ ਲਵਾਰਿਸ ਹਾਲਤ ਵਿੱਚ ਮਿਲਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸੰਗਰੂਰ, ਨਵਨੀਤ ਕੌਰ ਤੂਰ ਨੇ ਦੱਸਿਆ ਕਿ ਧੂਰੀ ਰੇਲਵੇ ਪੁਲਿਸ ਵੱਲੋਂ ਇਸ ਬੱਚੇ ਦੀ ਸ਼ਨਾਖਤ ਅਤੇ ਵਾਰਸਾਂ ਦੀ ਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸੰਗਰੂਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਬੱਚਾ ਦਿਮਾਗੀ ਤੌਰ ‘ਤੇ ਬਿਮਾਰ ਹੈ, ਉਹ ਕੁਝ ਵੀ ਬੋਲ ਨਹੀਂ ਸਕਦਾ ਅਤੇ ਨਾ ਹੀ ਆਪਣਾ ਪਤਾ ਦੱਸ ਸਕਦਾ ਹੈ। ਜੇਕਰ ਕਿਸੇ ਨੂੰ ਇਸ ਬੱਚੇ ਬਾਰੇ ਪਤਾ ਹੋਵੇ ਤਾਂ ਉਹ ਇਸ ਬੱਚੇ ਲਈ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸੰਗਰੂਰ ਫੋਨ ਨੰ: 01672-232100, ਮੋਬਾਇਲ ਨੰ: 92566-16132 (ਰੁਪਿੰਦਰ ਸਿੰਘ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬੱਚੇ ਦਾ ਹੁਲੀਆ:- ਨਾਂ:ਨਾਮਾਲੂਮ, ਉਮਰ: ਕਰੀਬ 10-11ਸਾਲ, ਰੰਗ: ਸਾਵਲਾ, ਵਾਲ: ਕਾਲੇ ਕੱਟੇ ਹੋਏ, ਚਿਹਰਾ: ਥੋੜ੍ਹਾ ਲੰਮਾ ਪਤਲਾ, ਬੁੱਲ੍ਹ ਪਤਲੇ, ਨੱਕ ਪਤਲਾ, ਕੱਪੜੇ: ਲਾਲ ਰੰਗ ਦੀ ਟੀ-ਸ਼ਰਟ ਅਤੇ ਕਾਲੀ ਲੋਅਰ ਪਾਈ ਹੋਈ ਹੈ।



















