ਤਰਨਤਾਰਨ 16 July 2026 AJ DI Awaaj
Punjab Desk : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਣੀ ਵਲਾਹ ਵਿੱਚ ਇੱਕ ਦਰਦਨਾਕ ਹਾ*ਦਸੇ ਦੌਰਾਨ ਜ਼*ਹਿਰੀ*ਲਾ ਪਦਾਰਥ ਖਾਣ ਨਾਲ ਦੋ ਸਕੇ ਮਾਸੂਮ ਭਰਾਵਾਂ ਦੀ ਮੌ*ਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਅਨੁਸਾਰ, ਸੁਰਜੀਤ ਸਿੰਘ ਦੇ ਦੋ ਪੁੱਤਰ—7 ਸਾਲਾ ਗੁਰਨਿਸ਼ਾਨ ਸਿੰਘ ਅਤੇ ਡੇਢ ਸਾਲਾ ਗੁਰਦਾਨ ਸਿੰਘ—ਨੇ ਘਰ ਵਿੱਚ ਪਿਆ ਕੋਈ ਜ਼*ਹਿਰੀ*ਲਾ ਪਦਾਰਥ ਅਣਜਾਣੇ ਵਿੱਚ ਖਾ ਲਿਆ। ਇਸ ਤੋਂ ਬਾਅਦ ਦੋਵਾਂ ਦੀ ਸਿਹਤ ਅਚਾਨਕ ਵਿਗੜ ਗਈ।
ਪਰਿਵਾਰਕ ਮੈਂਬਰ ਤੁਰੰਤ ਦੋਵਾਂ ਬੱਚਿਆਂ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਦੋਵਾਂ ਬੱਚਿਆਂ ਦੀਆਂ ਲਾ*ਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸ*ਟਮਾ*ਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੇ ਕਿਹੜਾ ਜ਼*ਹਿ*ਰੀਲਾ ਪਦਾਰਥ ਖਾਧਾ ਸੀ।
ਇਸ ਹਾਦਸੇ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਇਕੱਠੇ ਮੌ*ਤ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਗਮ ਅਤੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ।


















