ਫਰ*ਜ਼ੀ IPS ਬਣ ਕੇ ਠੱ*ਗੀ, ਪਤੀ-ਪਤਨੀ ਕਾਬੂ

54

ਜਲੰਧਰ 14 July 2026 AJ DI Awaaj

Punjab Desk :  ਜਲੰਧਰ ਦੇਹਾਤ ਪੁਲਿਸ ਨੇ ਪੁਲਿਸ ਵਿਭਾਗ ਵਿੱਚ ਨੌਕਰੀ ਦਿਵਾਉਣ ਦੇ ਨਾਂ ‘ਤੇ 31.50 ਲੱਖ ਰੁਪਏ ਦੀ ਠੱ*ਗੀ ਕਰਨ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਆਪਣੇ ਆਪ ਨੂੰ IPS ਅਧਿਕਾਰੀ ਦੱਸਣ ਵਾਲੇ ਇੱਕ ਵਿਅਕਤੀ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼*ਤਾਰ ਕੀਤਾ ਹੈ। ਗ੍ਰਿ*ਫ਼ਤਾਰ ਦੋਸ਼ੀਆਂ ਦੀ ਪਛਾਣ ਅਨਮੋਲ ਰਤਨ ਵਾਸੀ ਸਰਹਿੰਦ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਅਤੇ ਮਨਦੀਪ ਕੌਰ ਵਜੋਂ ਹੋਈ ਹੈ।

ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਨਕਲੀ ਪਛਾਣ ਪੱਤਰ, ਜਾਅਲੀ ਦਸਤਾਵੇਜ਼, ਇੱਕ ਲੈਪਟਾਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ।

ਡੀਐੱਸਪੀ ਸਰਵਣ ਸਿੰਘ ਬਲ ਅਤੇ ਥਾਣਾ ਸ਼ਾਹਕੋਟ ਦੇ ਐੱਸਐੱਚਓ ਅਮਨ ਸੈਣੀ ਨੇ ਦੱਸਿਆ ਕਿ 17 ਜੁਲਾਈ 2025 ਨੂੰ ਪਿੰਡ ਬਾਉਪੁਰ ਬੇਟ ਦੀ ਰਹਿਣ ਵਾਲੀ ਰਵੀਨ ਕੌਰ ਦੀ ਸ਼ਿਕਾਇਤ ‘ਤੇ ਅਨਮੋਲ ਰਤਨ ਖ਼ਿਲਾਫ਼ ਧੋ*ਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਸ਼ਿਕਾਇਤ ਅਨੁਸਾਰ ਅਨਮੋਲ ਰਤਨ ਨੇ ਆਪਣੇ ਆਪ ਨੂੰ IPS ਅਧਿਕਾਰੀ ਦੱਸਦਿਆਂ ਰਵੀਨ ਕੌਰ ਨੂੰ ਡੀਐੱਸਪੀ, ਉਸ ਦੀ ਭਤੀਜੀ ਸੰਦੀਪ ਕੌਰ ਨੂੰ ਇੰਸਪੈਕਟਰ ਅਤੇ ਭਰਾ ਹਰਦੀਪ ਸਿੰਘ ਨੂੰ ਹਵਾਲਦਾਰ ਦੀ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ। ਇਸ ਦੇ ਬਦਲੇ ਉਸ ਨੇ ਕੁੱਲ 31.50 ਲੱਖ ਰੁਪਏ ਵਸੂਲ ਲਏ।

ਕੇਸ ਦਰਜ ਹੋਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਅਤੇ ਗ੍ਰਿ*ਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਅਤੇ ਮੋਬਾਈਲ ਨੰਬਰ ਬਦਲਦਾ ਰਿਹਾ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਉਸ ਨੇ ਠੱ*ਗੀ ਦੀ ਰਕਮ ਵਿੱਚੋਂ 3 ਲੱਖ ਰੁਪਏ ਆਪਣੇ ਪਿਤਾ ਬਲਜੀਤ ਸਿੰਘ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ ਸਨ। ਇਸ ਆਧਾਰ ‘ਤੇ 23 ਜੂਨ 2026 ਨੂੰ ਪੁਲਿਸ ਨੇ ਬਲਜੀਤ ਸਿੰਘ ਨੂੰ ਵੀ ਗ੍ਰਿ*ਫ਼ਤਾਰ ਕਰਕੇ ਕਪੂਰਥਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਸੀ।

ਮੁੱਖ ਦੋਸ਼ੀ ਦੀ ਗ੍ਰਿ*ਫ਼ਤਾਰੀ ਲਈ ਥਾਣਾ ਸ਼ਾਹਕੋਟ, ਸੀਆਈਏ ਸਟਾਫ ਅਤੇ ਟੈਕਨੀਕਲ ਸੈੱਲ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ। ਲਗਾਤਾਰ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਅਨਮੋਲ ਰਤਨ ਅਤੇ ਉਸ ਦੀ ਪਤਨੀ ਮਨਦੀਪ ਕੌਰ ਨੂੰ ਕਾਬੂ ਕਰਕੇ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਹੈ।

ਪੁੱਛਗਿੱਛ ਦੌਰਾਨ ਅਨਮੋਲ ਰਤਨ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਆਪ ਨੂੰ IPS ਅਧਿਕਾਰੀ ਸਾਬਤ ਕਰਨ ਲਈ ਨਕਲੀ ਪਛਾਣ ਪੱਤਰ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਸਨ। ਇਨ੍ਹਾਂ ਦੇ ਆਧਾਰ ‘ਤੇ ਉਸ ਨੇ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰ ਤੋਂ ਨੌਕਰੀ ਲਗਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗੇ।

ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਪੁੱਛਗਿੱਛ ਵਿੱਚ ਦੋਸ਼ੀ ਨੇ ਹੋਰ ਲੋਕਾਂ ਨਾਲ ਵੀ ਇਸੇ ਤਰ੍ਹਾਂ ਦੀਆਂ ਠੱ*ਗੀਆਂ ਕਰਨ ਦੀ ਗੱਲ ਕਬੂਲੀ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਪੀੜਤਾਂ ਅਤੇ ਠੱਗੀ ਦੇ ਮਾਮਲਿਆਂ ਦਾ ਵੀ ਖੁਲਾਸਾ ਹੋ ਸਕਦਾ ਹੈ।