ਝੋਨੇ ਦੀ ਸਿੱਧੀ ਬਿਜਾਈ ਦੀ ਰਜਿਸਟ੍ਰੇਸ਼ਨ ਦੀ ਆਖਿਰੀ ਮਿਤੀ 10 ਜੁਲਾਈ

35

ਫਾਜਿਲਕਾ 7 ਜੁਲਾਈ 2026 AJ DI Awaaj

Punjab Desk :  ਪੰਜਾਬ ਸਰਕਾਰ ਵੱਲੋਂ ਪਾਣੀ ਦੀ ਬਚੱਤ ਦੇ ਉਦੇਸ਼ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਪਹਿਲ ਦੇਣ ਦੇ ਦਿੱਤੇ ਸੱਦੇ ਤੇ ਜਿਲ੍ਹੇ ਦੇ ਕਿਸਾਨਾਂ ਨੇ ਵੱਡੇ ਪੱਧਰ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈਂ।ਇਸ ਸਮੇਂ ਜਿਲ੍ਹਾ ਫਾਜਿਲਕਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਿੱਚ ਪੰਜਾਬ ਵਿੱਚ ਮੋਹਰੀ ਹੈ। ਜਿਲ੍ਹਾ ਫਾਜਿਲਕਾ ਵਿੱਚ 11641 ਕਿਸਾਨਾਂ ਨੇ ਪੋਰਟਲ ਉੱਤੇ 1,49,755 ਏਕੜ ਰਕਬੇ ਲਈ ਰਜਿਸਟਰ ਕੀਤਾ ਹੈ,ਜਦਕਿ ਸ਼੍ਰੀ ਮੁਕਤਸਰ ਸਾਹਿਬ 1,01,811 ਏਕੜ ਦਰਜ ਕਰਕੇ ਦੂਜੇ ਨੰਬਰ ਤੇ ਹੈ।ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ,ਫਾਜਿਲਕਾ ਡਾ.ਕੁਲਵੰਤ ਸਿੰਘ ਨੇ ਦਿੱਤੀ।

 ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੋਰਟਲ ਉੱਤੇ ਸਿੱਧੀ ਬਿਜਾਈ ਸਬੰਧੀ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ ਰਜਿਸਟ੍ਰੇਸ਼ਨ ਵਾਸਤੇ ਮਿਤੀ 30/06/26 ਤੋਂ ਵੱਧਾ ਕੇ 10/07/26 ਨਿਸ਼ਚਿਤ ਕੀਤੀ ਗਈ ਹੈਂ।ਪੰਜਾਬ ਸਰਕਾਰ ਦੁਆਰਾ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ 1500/- ਰੁਪਏ ਪ੍ਰਤੀ ਏਕੜ ਪੋ੍ਰਤਸ਼ਾਹਨ ਰਾਸ਼ੀ ਦਿੱਤੀ ਜਾਂਦੀ ਹੈਂ।ਸਿੱਧੀ ਬਿਜਾਈ ਕਰਨ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ 1500/- ਰੁਪਏ ਪ੍ਰਤੀ ਏਕੜ ਪੋ੍ਰਤਸ਼ਾਹਨ ਰਾਸ਼ੀ ਵੀ ਸਰਕਾਰ ਵੱਲੋ ਦਿੱਤੀ ਜਾਂਦੀ ਹੈਂ।

ਮੁੱਖ ਖੇਤੀਬਾੜੀ ਅਫਸਰ,ਫਾਜਿਲਕਾ ਡਾ.ਕੁਲਵੰਤ ਸਿੰਘ ਨੇ ਕਿਹਾ ਕਿ ਜੇ ਕਿਸੇ ਕਿਸਾਨ ਵੀਰ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਅਤੇ ਅਜੇ ਤੱਕ ਸਿੱਧੀ ਬਿਜਾਈ ਦੀ ਪ੍ਰੋਤਸ਼ਾਹਨ ਰਾਸ਼ੀ ਪ੍ਰਾਪਤ ਕਰਨ ਲਈ ਪੋਰਟਲ ਉੱਤੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਤਾਂ ਉਹ ਆਪਣੀ ਰਹਿਜਸਟ੍ਰੇਸ਼ਨ ਪੋਰਟਲ ਉੱਤੇ ਤੁਰੰਤ ਕਰਵਾਉਣ।ਜੇਕਰ ਕਿਸੇ ਕਿਸਾਨ ਨੂੰ ਪੋਰਟਲ ਉੱਪਰ ਨਾਮ ਦਰਜ ਕਰਵਾਉਣ ਵਿੱਚ ਕੋਈ ਮੁਸ਼ਕਿਲ ਆਉਂਦੀ ਹੈਂ ਤਾਂ ਉਹ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰਕੇ ਆਪਣਾ ਨਾਮ ਪੋਰਟਲ ਉੱਤੇ ਦਰਜ ਕਰਵਾ ਸਕਦੇ ਹਨ।