38 ਸਾਲ ਦੀ ਉਮਰ ‘ਚ ਸ਼ਾਪੂਰ ਜ਼ਾਦਰਾਨ ਦਾ ਦਿ*ਹਾਂਤ

34

ਨਵੀਂ ਦਿੱਲੀ :07 July 2026 AJ DI Awaaj

National Desk :   ਕ੍ਰਿਕਟ ਜਗਤ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਫਗਾਨਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਪੂਰ ਜ਼ਾਦਰਾਨ ਦਾ 38 ਸਾਲ ਦੀ ਉਮਰ ਵਿੱਚ ਦਿ*ਹਾਂਤ ਹੋ ਗਿਆ। ਉਹ ਪਿਛਲੇ ਕਈ ਮਹੀਨਿਆਂ ਤੋਂ ਦੁਰਲੱਭ ਅਤੇ ਗੰ*ਭੀਰ ਬਿਮਾਰੀ ਹੀਮੋਫੈਗੋਸਾਈਟਿਕ ਲਿਮਫੋਹਿਸਟੀਓਸਾਈਟੋਸਿਸ (HLH) ਨਾਲ ਜੂਝ ਰਹੇ ਸਨ ਅਤੇ ਦਿੱਲੀ-ਐਨਸੀਆਰ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਸਨ।

ਅਫਗਾਨਿਸਤਾਨ ਕ੍ਰਿਕਟ ਬੋਰਡ (ACB) ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਦਿ*ਹਾਂਤ ਦੀ ਪੁਸ਼ਟੀ ਕਰਦਿਆਂ ਡੂੰਘਾ ਦੁੱਖ ਪ੍ਰਗਟ ਕੀਤਾ। ਬੋਰਡ ਨੇ ਕਿਹਾ ਕਿ ਸ਼ਾਪੂਰ ਜ਼ਾਦਰਾਨ ਉਨ੍ਹਾਂ ਖਿਡਾਰੀਆਂ ਵਿੱਚੋਂ ਸਨ, ਜਿਨ੍ਹਾਂ ਨੇ ਅਫਗਾਨਿਸਤਾਨ ਕ੍ਰਿਕਟ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਇਆ।

ਸ਼ਾਪੂਰ ਨੂੰ 2015 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸਕਾਟਲੈਂਡ ਖ਼ਿਲਾਫ਼ ਅਫਗਾਨਿਸਤਾਨ ਨੂੰ ਪਹਿਲੀ ਵਿਸ਼ਵ ਕੱਪ ਜਿੱਤ ਦਿਵਾਉਣ ਵਾਲੀ ਜੇਤੂ ਬਾਊਂਡਰੀ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ 2009 ਤੋਂ 2020 ਦਰਮਿਆਨ ਅਫਗਾਨਿਸਤਾਨ ਲਈ 44 ਵਨਡੇ ਮੈਚਾਂ ਵਿੱਚ 43 ਅਤੇ 36 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 37 ਵਿਕਟਾਂ ਹਾਸਲ ਕੀਤੀਆਂ।

ਆਪਣੀ ਤੇਜ਼ ਗੇਂਦਬਾਜ਼ੀ, ਜਜ਼ਬੇ ਅਤੇ ਸੰਘਰਸ਼ਮਈ ਸਫ਼ਰ ਕਾਰਨ ਸ਼ਾਪੂਰ ਜ਼ਾਦਰਾਨ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ।