ਲੋਨ ਲੈਣ ਵਾਲੇ ਦੀ ਮੌ*ਤ ਤੋਂ ਬਾਅਦ EMI ਕੌਣ ਭਰੇਗਾ?

33

ਹੈਦਰਾਬਾਦ: 07 July 2026 AJ DI Awaaj

National Desk :  ਲੋਨ ਲੈਣ ਵਾਲੇ ਵਿਅਕਤੀ ਦੀ ਮੌ*ਤ ਤੋਂ ਬਾਅਦ ਕਰਜ਼ੇ ਦੀ ਵਸੂਲੀ ਨੂੰ ਲੈ ਕੇ ਤੇਲੰਗਾਨਾ ਹਾਈ ਕੋਰਟ ਨੇ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿ*ਤਕ ਦੇ ਕਾਨੂੰਨੀ ਕਰਜ਼ੇ ਸਿਰਫ਼ ਉਸ ਤੋਂ ਵਿਰਾਸਤ ਵਿੱਚ ਮਿਲੀ ਜਾਇਦਾਦ ਦੀ ਹੱਦ ਤੱਕ ਹੀ ਵਸੂਲੇ ਜਾ ਸਕਦੇ ਹਨ। ਪਤਨੀ, ਬੱਚਿਆਂ ਜਾਂ ਹੋਰ ਵਾਰਸਾਂ ਦੀ ਆਪਣੀ ਕਮਾਈ ਦੀ ਜਾਇਦਾਦ, ਤਨਖਾਹ, ਬੈਂਕ ਜਮ੍ਹਾਂ ਰਕਮ ਜਾਂ ਨਿੱਜੀ ਸੰਪਤੀ ਨੂੰ ਜ਼ਬਤ ਨਹੀਂ ਕੀਤਾ ਜਾ ਸਕਦਾ।

ਇਹ ਫੈਸਲਾ ਕਾਮਾਰੇੱਡੀ ਜ਼ਿਲ੍ਹੇ ਦੇ ਪੋਸਟਮਾਸਟਰ ਸ਼੍ਰੀਨਿਵਾਸ ਰੈੱਡੀ ਨਾਲ ਜੁੜੇ ਮਾਮਲੇ ਵਿੱਚ ਸੁਣਾਇਆ ਗਿਆ। ਉਨ੍ਹਾਂ ‘ਤੇ ਮਨਰੇਗਾ (NREGS) ਦੇ ਫੰਡਾਂ ਵਿੱਚੋਂ ਕਰੀਬ 14.89 ਲੱਖ ਰੁਪਏ ਦੀ ਕਥਿਤ ਹੇ*ਰਾਫੇਰੀ ਦੇ ਦੋਸ਼ ਸਨ। ਜਾਂਚ ਦੌਰਾਨ ਉਨ੍ਹਾਂ ਦੀ ਮੌ*ਤ ਹੋ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਬਕਾਇਆ ਰਕਮ ਦੀ ਵਸੂਲੀ ਲਈ ਪਰਿਵਾਰ ਦੀ ਪੁਰਖਿਆਂ ਦੀ ਜ਼ਮੀਨ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ।

ਮ੍ਰਿ*ਤਕ ਦੀ ਪਤਨੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦਲੀਲ ਦਿੱਤੀ ਕਿ ਉਸ ਦੇ ਪਤੀ ਦੇ ਹਿੱਸੇ ਤੱਕ ਹੀ ਵਸੂਲੀ ਕੀਤੀ ਜਾਵੇ, ਨਾ ਕਿ ਪਰਿਵਾਰ ਦੇ ਹੋਰ ਮੈਂਬਰਾਂ ਦੇ ਹਿੱਸੇ ਜਾਂ ਉਨ੍ਹਾਂ ਦੀ ਨਿੱਜੀ ਜਾਇਦਾਦ ‘ਤੇ।

ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕਰਜ਼ਾ ਦੇਣ ਵਾਲੇ ਜਾਂ ਸਰਕਾਰੀ ਏਜੰਸੀਆਂ ਸਿਰਫ਼ ਮ੍ਰਿ*ਤਕ ਦੇ ਵਿਰਾਸਤੀ ਹਿੱਸੇ ਤੋਂ ਹੀ ਬਕਾਇਆ ਰਕਮ ਵਸੂਲ ਸਕਦੀਆਂ ਹਨ। ਵਾਰਸਾਂ ਦੀ ਨਿੱਜੀ ਜਾਇਦਾਦ ਜਾਂ ਆਮਦਨ ‘ਤੇ ਉਨ੍ਹਾਂ ਦਾ ਕੋਈ ਕਾਨੂੰਨੀ ਹੱਕ ਨਹੀਂ ਬਣਦਾ।