ਬੈਂਗਲੁਰੂ 03 July 2026 AJ DI Awaaj
National Desk : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਵੀਰਵਾਰ ਨੂੰ ਇੱਕ ਦਰ*ਦਨਾ*ਕ ਹਾਦਸਾ ਵਾਪਰਿਆ, ਜਿੱਥੇ ਬੈਂਗਲੁਰੂ ਸਾਊਥ ਤਾਲੁਕ ਦੇ ਮਦਾਪੱਟਾਨਾ ਇਲਾਕੇ ਵਿੱਚ ਸਥਿਤ ਇੱਕ ਪੱਥਰ ਦੀ ਖੱਡ ਵਿੱਚ ਵਿਸ਼ਾਲ ਚੱਟਾਨ ਡਿੱਗਣ ਕਾਰਨ ਬਿਹਾਰ ਦੇ ਸੱਤ ਦਿਹਾੜੀਦਾਰ ਮਜ਼ਦੂਰਾਂ ਦੀ ਮੌ*ਤ ਹੋ ਗਈ। ਇਸ ਹਾਦਸੇ ਵਿੱਚ ਕਈ ਹੋਰ ਮਜ਼ਦੂਰ ਜ਼*ਖਮੀ ਵੀ ਹੋਏ ਹਨ।ਹੇ ਸਨ। ਇਸ ਦੌਰਾਨ ਲਗਭਗ 40 ਫੁੱਟ ਉੱਚਾਈ ਤੋਂ ਚੱਟਾਨ ਦਾ ਵੱਡਾ ਹਿੱਸਾ ਅਚਾਨਕ ਟੁੱਟ ਕੇ ਮਜ਼ਦੂਰਾਂ ਉੱਤੇ ਆ ਡਿੱਗਿਆ
ਪੁਲਿਸ ਅਨੁਸਾਰ, ਹਾਦਸੇ ਵੇਲੇ ਖੱਡ ਵਿੱਚ ਕਰੀਬ 18 ਮਜ਼ਦੂਰ ਕੰਮ ਕਰ ਰ। ਘਟਨਾ ਇੰਨੀ ਅਚਾਨਕ ਵਾਪਰੀ ਕਿ ਮਜ਼ਦੂਰਾਂ ਨੂੰ ਸੰਭਲਣ ਜਾਂ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ ਅਤੇ ਕਈ ਮਜ਼ਦੂਰ ਮਲਬੇ ਹੇਠਾਂ ਦੱਬ ਗਏ।
ਮੁੱਢਲੀ ਜਾਣਕਾਰੀ ਮੁਤਾਬਕ, ਮ੍ਰਿ*ਤਕ ਸਾਰੇ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਕਾਵੇਰੀ ਕਰੱਸ਼ਰ ਕੰਪਨੀ ਦੀ ਪੱਥਰ ਖੱਡ ਵਿੱਚ ਦਿਹਾੜੀ ‘ਤੇ ਕੰਮ ਕਰਦੇ ਸਨ। ਚੱਟਾਨ ਹੇਠਾਂ ਦੱਬਣ ਕਾਰਨ ਸੱਤ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਅਤੇ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਵੱਡੇ ਪੱਧਰ ‘ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮਲਬਾ ਹਟਾਉਣ ਦਾ ਕੰਮ ਜਾਰੀ ਹੈ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਹੋਰ ਕੋਈ ਮਜ਼ਦੂਰ ਮਲਬੇ ਹੇਠਾਂ ਤਾਂ ਨਹੀਂ ਫਸਿਆ ਹੋਇਆ।
ਹਾਦਸੇ ਵਿੱਚ ਜ਼*ਖਮੀ ਹੋਏ ਮਜ਼ਦੂਰਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ, ਜ਼*ਖਮੀਆਂ ਦੀ ਸਹੀ ਗਿਣਤੀ ਬਾਰੇ ਅਜੇ ਤੱਕ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਇਹ ਪਤਾ ਲਗਾ ਰਿਹਾ ਹੈ ਕਿ ਹਾਦਸਾ ਕਿਵੇਂ ਵਾਪਰਿਆ ਅਤੇ ਕੀ ਖੱਡ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।














