ਹੁਸ਼ਿਆਰਪੁਰ ‘ਚ 2 ਕਰੋੜ ਦੀ ਵੱਡੀ ਚੋ*ਰੀ

52

ਹੁਸ਼ਿਆਰਪੁਰ: 26 June 2026 AJ DI Awaaj

Punjab Desk :   ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ਵਿੱਚ ਇੱਕ ਵੱਡੀ ਚੋ*ਰੀ ਦੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਅਤੇ ਜੈਨ ਭਾਈਚਾਰੇ ਨਾਲ ਸੰਬੰਧਤ ਅਸ਼ੋਕ ਜੈਨ ਦੇ ਘਰ ਵਿਚੋਂ ਕਰੀਬ 2 ਕਰੋੜ ਰੁਪਏ ਮੁੱਲ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਰਹੱਸਮਈ ਢੰਗ ਨਾਲ ਗਾਇਬ ਹੋ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰਿਵਾਰ ਦੇ ਅਨੁਸਾਰ, ਕੀਮਤੀ ਗਹਿਣੇ ਘਰ ਦੀ ਪਹਿਲੀ ਮੰਜ਼ਿਲ ‘ਤੇ ਬਣੇ ਪੂਜਾ ਘਰ ਵਿੱਚ ਇੱਕ ਅਲਮਾਰੀ ਦੇ ਲਾਕਰ ਵਿੱਚ ਸੁਰੱਖਿਅਤ ਰੱਖੇ ਹੋਏ ਸਨ। ਇਨ੍ਹਾਂ ਵਿੱਚ ਕਰੀਬ ਇੱਕ ਕਿਲੋ ਸੋਨੇ ਦੇ ਗਹਿਣੇ ਅਤੇ ਦੋ ਹੀਰਿਆਂ ਦੇ ਸੈੱਟ ਸ਼ਾਮਲ ਸਨ, ਜੋ ਪਰਿਵਾਰ ਦੀ ਵਿਰਾਸਤ ਦਾ ਹਿੱਸਾ ਦੱਸੇ ਜਾ ਰਹੇ ਹਨ।

ਚੋ*8ਰੀ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਅਸ਼ੋਕ ਜੈਨ ਦੀ ਪਤਨੀ ਤ੍ਰਿਪਤਾ ਜੈਨ ਸਵੇਰੇ ਪੂਜਾ ਘਰ ਵਿੱਚ ਗਈ। ਅਲਮਾਰੀ ਖੋਲ੍ਹਣ ‘ਤੇ ਲਾਕਰ ਖੁੱਲ੍ਹਾ ਮਿਲਿਆ ਅਤੇ ਜਾਂਚ ਕਰਨ ‘ਤੇ ਗਹਿਣੇ ਗਾਇਬ ਪਾਏ ਗਏ। ਇਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਘਟਨਾ ਸਥਾਨ ਤੋਂ ਪੁਲਿਸ ਨੂੰ ਬਿਜਲੀ ਦੀ ਤਾਰ ਦਾ ਇੱਕ ਟੁਕੜਾ, ਦੋ ਸੈੱਲ ਅਤੇ ਇੱਕ ਚੁੰਬਕ ਵੀ ਮਿਲਿਆ ਹੈ। ਮੁੱਢਲੇ ਤੌਰ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਲਾਕਰ ਖੋਲ੍ਹਣ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਕੀਤੀ ਹੋ ਸਕਦੀ ਹੈ। ਹਾਲਾਂਕਿ ਪੁਲਿਸ ਨੇ ਇਸ ਬਾਰੇ ਅਜੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ।

ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਤਕਨੀਕੀ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਤੱਕ ਜਲਦ ਪਹੁੰਚਿਆ ਜਾ ਸਕੇ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰੀ ਦੇ ਭੇਤ ਤੋਂ ਪਰਦਾ ਉੱਠਣ ਦੀ ਉਮੀਦ ਹੈ।