23 ਟਰੈਵਲ ਏਜੰਸੀਆਂ, ਆਈਲੈਟਸ (IELTS) ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

27

ਬਰਨਾਲਾ, 10 ਜੂਨ 2026 AJ DI Awaaj

Punjab Desk :   ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੇਂਨਡਮੈਂਟ ਰੂਲਜ਼ 2014 (ਦ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ, 2012) ਹੇਠਾਂ ਜਾਰੀ ਵੱਖ-ਵੱਖ ਫ਼ਰਮਾਂ ਦੇ ਲਾਇਸੈਂਸ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਰੱਦ ਕੀਤੇ ਗਏ ਹਨ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਿਵੇਕ ਕੁਮਾਰ ਮੋਦੀ ਵਲੋਂ ਜਾਰੀ ਹੁਕਮਾਂ ਤਹਿਤ ਸਬੰਧਤ ਲਾਈਸੈਂਸੀਆਂ ਵਲੋਂ ਲਾਈਸੈਂਸ ਰੱਦ ਕਰਨ ਦੀਆਂ ਦਿੱਤੀਆਂ ਗਈਆਂ ਦਰਖਾਸਤਾਂ, ਲਾਇਸੈਂਸ ਦੀ ਮਿਆਦ ਪੁੱਗਣ ਉਪਰੰਤ ਰੀਨਿਊ ਨਾ ਕਰਵਾਉਣ ਆਦਿ ਦੇ ਮੱਦੇਨਜ਼ਰ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਇਨ੍ਹਾਂ ਰੱਦ ਕੀਤੇ ਗਏ ਲਾਇਸੈਂਸਾਂ ਦੇ ਵੇਰਵੇ ਇਸ ਪ੍ਰਕਾਰ ਹਨ।M/s ਗਲੋਬਲ ਸਟੱਡੀ ਪੁਆਇੰਟ, ਸ੍ਰੀ ਆਸ਼ੀਸ਼ ਸਿੰਗਲਾ ਅਤੇ ਸ੍ਰੀ ਹਿਮਾਂਸ਼ੂ ਬਾਂਸਲ ਦੇ ਨਾਮ ‘ਤੇ ਜਾਰੀ ਆਈਲੈਟਸ (IELTS) ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 241/MA/DM/BNL ਅਤੇ 242/MA/DM/BNL ਰੱਦ ਕਰ ਦਿੱਤੇ ਗਏ ਹਨ। M/s ਜੇ.ਐਸ. ਬ੍ਰਿਟਿਸ਼ ਅਕੈਡਮੀ ਜੇ.ਐਸ. ਇਮੀਗ੍ਰੇਸ਼ਨ ਸ੍ਰੀ ਬਲਰਾਮ ਸਿੰਘ ਦੇ ਨਾਮ ‘ਤੇ ਜਾਰੀ ਆਈਲੈਟਸ ਇੰਸਟੀਚਿਊਟ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 170/MA/DM/BNL ਅਤੇ 169/MA/DM/BNL ਰੱਦ ਕੀਤੇ ਗਏ ਹਨ। M/s ਬਾਂਸਲ ਕੰਸਲਟੈਂਟਸ ਸ੍ਰੀ ਮੁਕੰਦ ਲਾਲ ਬਾਂਸਲ ਦੇ ਨਾਮ ‘ਤੇ ਜਾਰੀ ਟਰੈਵਲ ਏਜੰਟ ਦਾ ਲਾਈਸੈਂਸ ਨੰਬਰ 28/MA/DM/BNL ਰੱਦ ਕੀਤਾ ਗਿਆ ਹੈ। M/s ਰੁਦਰਾ ਐਜੂਕੌਨ ਸ੍ਰੀ ਰੋਹਿਤ ਕਾਂਸਲ ਅਤੇ ਸ੍ਰੀ ਰਾਹੁਲ ਗੋਇਲ (ਤਪਾ) ਦੇ ਨਾਮ ‘ਤੇ ਜਾਰੀ ਕੰਸਲਟੈਂਸੀ ਅਤੇ ਆਈਲੈਟਸ ਦੇ ਲਾਈਸੈਂਸ ਨੰਬਰ 218/MA/DM/BNL ਅਤੇ 219/MA/DM/BNL ਰੱਦ ਕਰ ਦਿੱਤੇ ਗਏ ਹਨ। M/s ਵਰਥ ਇਮੀਗ੍ਰੇਸ਼ਨਜ਼ ਸ੍ਰੀਮਤੀ ਰਾਜਵੀਰ ਕੌਰ ਦੇ ਨਾਮ ‘ਤੇ ਜਾਰੀ ਆਈਲੈਟਸ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 194/DM/BRN/MA ਅਤੇ 195/DM/BRN/MA ਰੱਦ ਕੀਤੇ ਗਏ ਹਨ। M/s ਅਰਬਨ ਸਕੂਲ ਆਫ਼ ਇੰਗਲਿਸ਼ / ਅਰਬਨ ਐਜੂਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਸ੍ਰੀ ਪਵਨਦੀਪ ਸਿੰਘ ਵੜੈਚ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਵੜੈਚ ਦੇ ਨਾਮ ‘ਤੇ ਜਾਰੀ ਕੰਸਲਟੈਂਸੀ, ਟਰੈਵਲ ਏਜੰਟ ਅਤੇ ਆਈਲੈਟਸ ਕੋਚਿੰਗ ਦੇ ਲਾਈਸੈਂਸ ਨੰਬਰ 191/MA/DM/BNL, 373/MA/DM/BNL ਅਤੇ 122/MA/DM/BNL ਰੱਦ ਕੀਤੇ ਗਏ ਹਨ।
M/s ਈ ਸਟਾਰ (E Star) ਆਈਲੈਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਸੀ  ਸ੍ਰੀ ਬਰਿੰਦਰ ਸਿੰਘ (ਸਹਿਣਾ) ਦੇ ਨਾਮ ‘ਤੇ ਜਾਰੀ ਕੰਸਲਟੈਂਸੀ ਅਤੇ ਆਈਲੈਟਸ ਕੋਚਿੰਗ ਦੇ ਲਾਈਸੈਂਸ ਨੰਬਰ 176/MA/DM/BNL ਅਤੇ 177/MA/DM/BNL ਰੱਦ ਕੀਤੇ ਗਏ ਹਨ। M/s ਏ.ਪੀ (AP) ਸਲਿਊਸ਼ਨਜ਼ ਸ੍ਰੀ ਪਿਊਸ਼ ਗਰਗ (ਤਪਾ) ਦੇ ਨਾਮ ‘ਤੇ ਜਾਰੀ ਕੰਸਲਟੈਂਸੀ ਅਤੇ ਟਿਕਟਿੰਗ ਏਜੰਟ ਦੇ ਲਾਈਸੈਂਸ ਨੰਬਰ 186/MA/DM/BNL ਅਤੇ 187/MA/DM/BNL ਰੱਦ ਕੀਤੇ ਗਏ ਹਨ।
*M/s ਹਾਈਫਾਈ (HIFI) ਇਮੀਗ੍ਰੇਸ਼ਨ ਆਸ਼ਿਮਾ ਕਾਂਸਲ ਦੇ ਨਾਮ ‘ਤੇ ਜਾਰੀ ਕੰਸਲਟੈਂਸੀ ਦਾ ਲਾਈਸੈਂਸ ਨੰਬਰ 330/MA/DM/BNL ਰੱਦ ਕੀਤਾ ਗਿਆ ਹੈ। M/s ਕੈਨ-ਅਮਰੀਕਾ (CAN-AMERICA) ਐਜੂਕੇਸ਼ਨਜ਼ ਸ੍ਰੀ ਸਤਨਾਮ ਸਿੰਘ ਦੇ ਨਾਮ ‘ਤੇ ਜਾਰੀ ਆਈਲੈਟਸ ਕੋਚਿੰਗ ਦਾ ਲਾਈਸੈਂਸ ਨੰਬਰ 66/MA/DM/BNL ਰੱਦ ਕੀਤਾ ਗਿਆ ਹੈ। M/s ਬੀ.ਐਸ (B.S) ਟ੍ਰੇਡ ਟੈਸਟ ਸੈਂਟਰ ਸ੍ਰੀ ਰਮਨਦੀਪ ਸਿੰਘ ਅਤੇ ਸ੍ਰੀ ਬਲਵੀਰ ਸਿੰਘ ਦੇ ਨਾਮ ‘ਤੇ ਜਾਰੀ ਟਰੈਵਲ ਏਜੰਟ ਦਾ ਲਾਈਸੈਂਸ ਨੰਬਰ 79/MA/DM/BNL ਰੱਦ ਕੀਤਾ ਗਿਆ ਹੈ।
M/s ਦਾ ਕੈਨਵਸ (THE CANVAS) ਮਿਸ ਅਵਨੀਤ ਕੌਰ ਦੇ ਨਾਮ ‘ਤੇ ਜਾਰੀ ਆਈਲੈਟਸ ਕੋਚਿੰਗ ਦਾ ਲਾਈਸੈਂਸ ਨੰਬਰ 87/MA/DM/BNL ਰੱਦ ਕੀਤਾ ਗਿਆ ਹੈ।
M/s ਅਚੀਵਰਸ ਪੁਆਇੰਟਸ (Achievers Points) ਸ੍ਰੀ ਪਿਊਸ਼ ਗਰਗ ਅਤੇ ਸ੍ਰੀਮਤੀ ਨੀਨਾ ਰਾਣੀ ਦੇ ਨਾਮ ‘ਤੇ ਜਾਰੀ ਆਈਲੈਟਸ ਕੋਚਿੰਗ ਦਾ ਲਾਈਸੈਂਸ ਨੰਬਰ 134/MA/DM/BNL ਰੱਦ ਕੀਤਾ ਗਿਆ ਹੈ। M/s ਭਾਰਤੀ (Bharty) ਸਲਿਊਸ਼ਨਜ਼ ਸ੍ਰੀ ਪ੍ਰੀਤੀ ਭਾਰਤੀ (ਤਪਾ) ਦੇ ਨਾਮ ‘ਤੇ ਜਾਰੀ ਆਈਲੈਟਸ ਇੰਸਟੀਚਿਊਟ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 198/DM/BRN/MA ਅਤੇ 199/DM/BRN/MA ਰੱਦ ਕੀਤੇ ਗਏ ਹਨ।