ਨਿਯਮਾਂ ਦੀ ਉਲੰਘਣਾ ਕਰਨ ਵਾਲੇ 15 ਤੋਂ ਵੱਧ STP ਆਪਰੇਟਰਾਂ ‘ਤੇ 2.89 ਕਰੋੜ ਰੁਪਏ ਜੁਰਮਾਨਾ

21

10 June 2026 Aj Di Awaaj

National Desk: ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਨੇ ਗੰਦੇ ਪਾਣੀ ਦੇ ਨਿਕਾਸ ਸਬੰਧੀ ਨਿਰਧਾਰਿਤ ਮਾਪਦੰਡਾਂ ਦੀ ਉਲੰਘਣਾ ਕਰਨ ‘ਤੇ 15 ਤੋਂ ਵੱਧ ਸੀਵੇਜ ਟਰੀਟਮੈਂਟ ਪਲਾਂਟਾਂ (STPs) ਦੇ ਆਪਰੇਟਰਾਂ ‘ਤੇ ਕੁੱਲ 2.89 ਕਰੋੜ ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ ਹੈ।

ਇਹ ਕਾਰਵਾਈ  NGTਅੱਗੇ ਦਾਖ਼ਲ ਹਲਫ਼ਨਾਮੇ ਦੇ ਆਧਾਰ ‘ਤੇ ਕੀਤੀ ਗਈ ਹੈ। ਜੁਰਮਾਨਾ ਓਖਲਾ, ਮੋਲੜਬੰਦ, ਵਸੰਤ ਕੁੰਜ, ਮਹਿਰੌਲੀ, ਯਮੁਨਾ ਵਿਹਾਰ, ਸੋਨੀਆ ਵਿਹਾਰ, ਕਪਾਸਹੇੜਾ, ਨਿਲੋਠੀ ਅਤੇ ਕੋਂਡਲੀ ਸਮੇਤ ਕਈ STPs ‘ਤੇ ਲਗਾਇਆ ਗਿਆ ਹੈ।

DPCC ਅਨੁਸਾਰ, ਨਿਗਰਾਨੀ ਦੌਰਾਨ ਕਈ ਪਲਾਂਟ ਗੰਦੇ ਪਾਣੀ ਦੇ ਨਿਕਾਸ ਦੇ ਮਿਆਰਾਂ ‘ਤੇ ਖਰੇ ਨਹੀਂ ਉਤਰੇ। ਕੁਝ STPs ਵਿੱਚ ਫੀਕਲ ਕੋਲੀਫਾਰਮ ਦੀ ਉੱਚ ਮਾਤਰਾ ਵੀ ਮਿਲੀ, ਜਿਸ ਨਾਲ UV ਡਿਸਇਨਫੈਕਸ਼ਨ ਸਿਸਟਮ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋਏ ਹਨ।

ਕਮੇਟੀ ਨੇ ਕਿਹਾ ਕਿ STPs ਦੀ ਨਿਯਮਿਤ ਜਾਂਚ ਜਾਰੀ ਰਹੇਗੀ ਅਤੇ ਵਾਤਾਵਰਣ ਮਾਪਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।