ਜਲੰਧਰ: 06 June 2026 AJ DI Awaaj
Punjab Desk : ਮਹਿਤਪੁਰ ਖੇਤਰ ਦੇ ਪਿੰਡ ਬਾਂਗੀਵਾਲ ਵਿੱਚ ਪੁਲਿਸ ਦੀ ਇੱਕ ਕਾਰਵਾਈ ਦੌਰਾਨ 22 ਸਾਲਾ ਨੌਜਵਾਨ ਦੀ ਗੋ*ਲੀ ਲੱਗਣ ਕਾਰਨ ਮੌ*ਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ, ਜਦਕਿ ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਮ੍ਰਿ*ਤਕ ਦੀ ਪਛਾਣ ਲਵਪ੍ਰੀਤ ਸਿੰਘ ਲੰਬੀ ਪੁੱਤਰ ਪਿੱਪਲ ਸਿੰਘ ਵਜੋਂ ਹੋਈ ਹੈ, ਜੋ ਪਿੰਡ ਬਾਂਗੀਵਾਲ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਲਵਪ੍ਰੀਤ ਇੱਕ ਇਰਾਦਾ-ਏ-ਕਤ*ਲ ਦੇ ਮਾਮਲੇ ਵਿੱਚ ਲੋੜੀਂਦਾ ਦੱਸਿਆ ਜਾ ਰਿਹਾ ਸੀ ਅਤੇ ਉਸ ਦੀ ਗ੍ਰਿ*ਫ਼ਤਾਰੀ ਲਈ ਪੁਲਿਸ ਟੀਮ ਉਸ ਦੇ ਘਰ ਪਹੁੰਚੀ ਸੀ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਦੋਂ ਲਵਪ੍ਰੀਤ ਘਰ ਅੰਦਰੋਂ ਬਾਹਰ ਆਇਆ ਤਾਂ ਪੁਲਿਸ ਨੇ ਉਸ ‘ਤੇ ਗੋ*ਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌ*ਤ ਹੋ ਗਈ। ਪਰਿਵਾਰ ਨੇ ਇਸ ਕਾਰਵਾਈ ‘ਤੇ ਸਵਾਲ ਉਠਾਉਂਦਿਆਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਪਰਿਵਾਰ ਦੇ ਕੁਝ ਮੈਂਬਰਾਂ ਨੇ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ ਸੀ। ਪੁਲਿਸ ਅਨੁਸਾਰ ਹਾਲਾਤ ਕਾਬੂ ਕਰਨ ਅਤੇ ਆਤਮ-ਰੱਖਿਆ ਲਈ ਗੋ*ਲੀ ਚਲਾਉਣੀ ਪਈ, ਜਿਸ ਦੌਰਾਨ ਲਵਪ੍ਰੀਤ ਜ਼*ਖ਼ਮੀ ਹੋ ਗਿਆ। ਬਾਅਦ ਵਿੱਚ ਉਸ ਦੀ ਮੌ*ਤ ਹੋ ਗਈ।
ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਘਟਨਾ ਦੇ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ।














