22 May 2026 Aj Di Awaaj
National Desk: ਭੋਪਾਲ ਵਿੱਚ ਤਵਿਸ਼ਾ ਸ਼ਰਮਾ ਦੀ ਸੰਦੇਹਜਨਕ ਮੌਤ ਮਾਮਲੇ ਵਿੱਚ ਵੱਡਾ ਮੋੜ ਆ ਗਿਆ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਇਸ ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪਣ ਦੀ ਸਿਫਾਰਸ਼ ਕੀਤੀ ਹੈ। ਸਰਕਾਰ ਵੱਲੋਂ ਕੇਂਦਰ ਨੂੰ ਸਹਿਮਤੀ ਪੱਤਰ ਭੇਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ CBI ਕਰੇਗੀ।
ਸਰਕਾਰ ਦੇ ਇਸ ਫੈਸਲੇ ਨਾਲ ਨਿਰਪੱਖ ਜਾਂਚ ਦੀ ਉਮੀਦ ਹੋਰ ਮਜ਼ਬੂਤ ਹੋ ਗਈ ਹੈ। ਤਵਿਸ਼ਾ ਦੇ ਪਰਿਵਾਰ ਨੇ ਵੀ ਇਨਸਾਫ ਮਿਲਣ ਦੀ ਆਸ ਜਤਾਈ ਹੈ।
ਇਸ ਦੌਰਾਨ ਹਾਈਕੋਰਟ ਵਿੱਚ ਆਰੋਪੀ ਸਮਰਥ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਈ। ਜਸਟਿਸ ਅਵਨੀੰਦਰ ਕੁਮਾਰ ਸਿੰਘ ਦੀ ਇਕਲ ਬੈਂਚ ਅੱਗੇ ਸੁਣਵਾਈ ਦੌਰਾਨ ਰਾਜ ਸਰਕਾਰ ਨੇ ਕੇਸ ਡਾਇਰੀ ਪੇਸ਼ ਕਰਨ ਲਈ ਸਮਾਂ ਮੰਗਿਆ। ਅਦਾਲਤ ਨੇ ਦੁਪਹਿਰ ਢਾਈ ਵਜੇ ਤੱਕ ਦਾ ਸਮਾਂ ਦਿੱਤਾ ਹੈ।
ਮਾਮਲੇ ਵਿੱਚ ਸਾਬਕਾ ਜ਼ਿਲ੍ਹਾ ਜੱਜ ਗਿਰੀਬਾਲਾ ਸਿੰਘ ਦੇ ਪੁੱਤਰ ਸਮਰਥ ਸਿੰਘ ‘ਤੇ ਆਪਣੀ ਪਤਨੀ ਤਵਿਸ਼ਾ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲੱਗੇ ਹਨ। ਹਾਲਾਂਕਿ, ਸਮਰਥ ਪੱਖ ਦਾ ਕਹਿਣਾ ਹੈ ਕਿ ਇਹ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਵਟਸਐਪ ਚੈਟ ਵਿੱਚ ਦਹੇਜ ਜਾਂ ਤੰਗ ਕਰਨ ਬਾਰੇ ਕੋਈ ਸਬੂਤ ਨਹੀਂ ਮਿਲਿਆ।
ਐਫਆਈਆਰ ਦਰਜ ਹੋਣ ਤੋਂ ਬਾਅਦ ਸਮਰਥ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ‘ਤੇ ਇਨਾਮ ਰਕਮ 10 ਹਜ਼ਾਰ ਤੋਂ ਵਧਾ ਕੇ 30 ਹਜ਼ਾਰ ਰੁਪਏ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ 31 ਸਾਲਾ ਤਵਿਸ਼ਾ ਸ਼ਰਮਾ ਦੀ ਸ਼ਾਦੀ ਦਸੰਬਰ 2025 ਵਿੱਚ ਭੋਪਾਲ ਦੇ ਰਹਿਣ ਵਾਲੇ ਸਮਰਥ ਸਿੰਘ ਨਾਲ ਹੋਈ ਸੀ। ਦੋਵਾਂ ਦਾ ਰਿਸ਼ਤਾ ਇੱਕ ਵਿਆਹੀ ਵੈਬਸਾਈਟ ਰਾਹੀਂ ਤੈਅ ਹੋਇਆ ਸੀ। ਵਿਆਹ ਤੋਂ ਬਾਅਦ ਤਵਿਸ਼ਾ ਭੋਪਾਲ ਵਿੱਚ ਆਪਣੇ ਪਤੀ ਨਾਲ ਰਹਿ ਰਹੀ ਸੀ। ਕੁਝ ਦਿਨ ਪਹਿਲਾਂ ਉਹ ਆਪਣੇ ਘਰ ਵਿੱਚ ਫਾਹੇ ਨਾਲ ਲਟਕੀ ਮਿਲੀ ਸੀ। ਉਸ ਸਮੇਂ ਉਹ ਗਰਭਵਤੀ ਵੀ ਸੀ।
ਤਵਿਸ਼ਾ ਦੇ ਪਿਤਾ ਦਾ ਦੋਸ਼ ਹੈ ਕਿ ਉਸ ਦੀ ਧੀ ਨੇ ਖੁ*ਦਕੁਸ਼ੀ ਨਹੀਂ ਕੀਤੀ, ਸਗੋਂ ਉਸ ਦੀ ਹੱ*ਤਿਆ ਕਰਕੇ ਲਟਕਾਇਆ ਗਿਆ। ਦੂਜੇ ਪਾਸੇ ਆਰੋਪੀ ਪੱਖ ਦਾ ਕਹਿਣਾ ਹੈ ਕਿ ਤਵਿਸ਼ਾ ਮਾਨਸਿਕ ਤਣਾਅ ਅਤੇ ਨਸ਼ੇ ਦੀ ਆਦਤ ਨਾਲ ਜੂਝ ਰਹੀ ਸੀ।













