ਅੰਮ੍ਰਿਤਸਰ ‘ਚ ਘਰ ਅੰਦਰ ਭਿ*ਆਨਕ ਧ*ਮਾਕਾ, 2 ਮਹਿਲਾਵਾਂ ਜ਼*ਖਮੀ

29

ਅੰਮ੍ਰਿਤਸਰ 21 May 2026 AJ DI Awaaj

Punjab Desk :   ਗੇਟ ਹਕੀਮਾਂ ਨੇੜੇ ਅਨਗੜ ਇਲਾਕੇ ਵਿੱਚ ਇੱਕ ਘਰ ਅੰਦਰ ਭਿ*ਆਨਕ ਧ*ਮਾਕਾ ਹੋਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧ*ਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਦੇ ਸ਼ੀਸ਼ੇ, ਦਰਵਾਜ਼ੇ ਅਤੇ ਕੰਧਾਂ ਤੱਕ ਟੁੱਟ ਗਈਆਂ। ਧ*ਮਾਕੇ ਤੋਂ ਬਾਅਦ ਘਰ ਵਿੱਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦਿੱਤੀਆਂ।

ਘਟਨਾ ਸਮੇਂ ਘਰ ਦੇ ਅੰਦਰ ਦੋ ਮਹਿਲਾਵਾਂ ਮੌਜੂਦ ਸਨ, ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਧ*ਮਾਕੇ ਦੀ ਆਵਾਜ਼ ਦੂਰ ਤੱਕ ਸੁਣੀ ਗਈ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਵਿੱਚ ਹੜਕੰਪ ਮਚ ਗਿਆ। ਸੂਚਨਾ ਮਿਲਣ ਉਪਰੰਤ ਪੁਲਿਸ, ਫਰੈਂਸਿਕ ਟੀਮ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਤੇ ਜਾਂਚ ਕਾਰਜ ਸ਼ੁਰੂ ਕਰ ਦਿੱਤੇ ਗਏ।

ਮੁੱਢਲੀ ਜਾਂਚ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਘਰ ਵਿੱਚ ਨਾ*ਜਾਇਜ਼ ਤਰੀਕੇ ਨਾਲ ਪਟਾਕੇ ਤਿਆਰ ਕੀਤੇ ਜਾ ਰਹੇ ਸਨ, ਜਿਸ ਕਾਰਨ ਇਹ ਧ*ਮਾਕਾ ਹੋ ਸਕਦਾ ਹੈ। ਹਾਲਾਂਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।