ਨਾਬਾਲਗ ਨਾਲ ਜਬਰਦਸਤੀ ਦੇ ਦੋਸ਼ਾਂ ਹੇਠ ਅਕਾਲੀ ਨੇਤਾ ਗ੍ਰਿ*ਫ਼ਤਾਰ

39

ਮੋਹਾਲੀ 18 May 2026 AJ DI Awaaj

Punjab Desk :   ਮੋਹਾਲੀ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ Jaskaranjit Singh Deol ਨੂੰ ਨਾਬਾਲਗ ਲੜਕੀ ਨਾਲ ਜਬ*ਰਦਸਤੀ ਕਰਨ ਦੀ ਕੋਸ਼ਿਸ਼, ਹਮਲਾ ਕਰਨ ਅਤੇ ਧਮ*ਕੀਆਂ ਦੇਣ ਦੇ ਦੋਸ਼ਾਂ ਹੇਠ ਗ੍ਰਿ*ਫ਼ਤਾਰ ਕੀਤਾ ਹੈ। ਦੋਸ਼ੀ ਵਿਰੁੱਧ ਮਟੌਰ ਥਾਣੇ ਵਿੱਚ ਪੋਕਸੋ ਐਕਟ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੀੜਤਾ ਦੇ ਪਿਤਾ ਦੀ ਸ਼ਿਕਾਇਤ ਅਨੁਸਾਰ, ਦੋਸ਼ੀ 2023 ਤੋਂ ਪਰਿਵਾਰ ਦੇ ਸੰਪਰਕ ਵਿੱਚ ਸੀ ਅਤੇ ਬਾਅਦ ਵਿੱਚ ਪੀੜਤਾ ਦੀ ਮਾਂ ਅਤੇ ਦੋ ਧੀਆਂ ਨੂੰ ਮੋਹਾਲੀ ਲੈ ਗਿਆ। ਦੋਸ਼ ਹੈ ਕਿ ਅਕਤੂਬਰ 2024 ਵਿੱਚ ਉਸਨੇ ਨਾਬਾ*ਲਗ ਲੜਕੀ ਨੂੰ ਦੇਹਰਾਦੂਨ ਦੇ ਬੋਰਡਿੰਗ ਸਕੂਲ ਤੋਂ ਮੋਹਾਲੀ ਦੇ ਇੱਕ ਹੋਟਲ ਵਿੱਚ ਲੈ ਜਾ ਕੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ।

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਰੋਧ ਕਰਨ ਉਤੇ ਦੋਸ਼ੀ ਨੇ ਪੀੜਤਾ ਅਤੇ ਉਸਦੀ ਮਾਂ ਨੂੰ ਜਾਨੋਂ ਮਾ*ਰਨ ਦੀਆਂ ਧਮ*ਕੀਆਂ ਦਿੱਤੀਆਂ। ਲੜਕੀ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਨਾਲ ਕਈ ਵਾਰ ਛੇੜਛਾੜ ਅਤੇ ਹਮਲਾ ਕੀਤਾ ਗਿਆ।

ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿ*ਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।