Punjab Desk : ਐੱਸ ਐੱਸ ਪੀ ਗੁਰਦਾਸਪੁਰ, ਆਦਿੱਤਿਆ ਵਲੋਂ ਪਰੈੱਸ ਸਾਥੀਆਂ ਨਾਲ ਪਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਗੁਰਦਾਸਪੁਰ ਪੁਲਿਸ ਵਲੋਂ ਡਕੈਤੀ ਦੀ ਯੋਜਨਾ ਨਾਕਾਮ ਕਰਦਿਆਂ 06 ਦੋਸ਼ੀਆ ਨੂੰ 01 ਪਿਸਟਲ 30 ਬੋਰ ਸਮੇਤ ਮੈਗਜ਼ੀਨ, 04 ਰੌਦ ਜਿੰਦਾ ਅਤੇ ਹਥਿਆਰ ਸਮੇਤ ਕੀਤਾ ਕਾਬੂ ਕੀਤਾ ਗਿਆ ਹੈ। ਇਸ ਮੌਕੇ ਡੀ ਐੱਸ ਪੀ ਦੀਨਾਨਗਰ ਰਜਿੰਦਰ ਸਿੰਘ ਮਿਨਹਾਸ ਵੀ ਮੌਜੂਦ ਸਨ।
ਐੱਸ ਐੱਸ ਪੀ ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵਲੋਂ ਗੈਂਗਸਟਰ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਗੁਰਦਾਸਪੁਰ ਪੁਲਿਸ ਵੱਲੋਂ ਗੈਰ ਕਾਨੂੰਨੀ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਦੀਨਾਨਗਰ ਦੀ ਪੁਲਿਸ ਨੂੰ ਮਿਤੀ 14.05.2026 ਨੂੰ ਗੁਪਤ ਸੂਚਨਾ ਮਿਲੀ ਕਿ ਮੜੀਆ ਪਿੰਡ ਕੌਂਟਾ ਵਿਖੇ ਇੱਕ ਕਾਰ ਨੰਬਰ PB 18 P 1700 ਮਾਰਕਾ ਵਰਨਾ ਵਿੱਚ ਸਵਾਰ ਵਿਅਕਤੀ ਡਕੈਤੀ ਦੀ ਯੋਜਨਾ ਬਣਾ ਰਹੇ ਹਨ। ਜਿਸ ‘ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਇਆ ਡਕੈਤੀ ਦੀ ਯੋਜਨਾ ਬਣਾ ਰਹੇ 06 ਦੋਸ਼ੀਆ ਯੂਸਫ ਮਸੀਹ ਉਰਫ ਐਮ.ਪੀ.. ਮਲੂਕ ਮਸੀਹ, ਕਮਲਜੀਤ ਉਰਫ ਦਾਤਰ, ਹਨੀ, ਮਹਿਕਪ੍ਰੀਤ ਸਿੰਘ ਅਤੇ ਸੰਦੀਪ ਮਸੀਹ ਨੂੰ ਕਾਰ ਨੰਬਰ PB 18 P 1700 ਮਾਰਕਾ ਵਰਨਾ ਸਮੇਤ ਕਾਬੂ ਕੀਤਾ। ਦੋਸ਼ੀਆ ਦੀ ਤਲਾਸ਼ੀ ਦੌਰਾਨ ਉਹਨਾਂ ਪਾਸੋਂ 01 ਪਿਸਟਲ 30 ਬੋਰ ਸਮੇਤ ਮੈਗਜ਼ੀਨ ਅਤੇ 04 ਰੋਦ ਜਿੰਦਾ ਬ੍ਰਾਮਦ ਕੀਤੇ ਗਏ। ਇਸ ਤੋਂ ਇਲਾਵਾ ਕਾਰ ਦੀ ਤਲਾਸ਼ੀ ਦੌਰਾਨ ਇੱਕ ਬੇਸਬਾਲ ਬੈਟ, ਇੱਕ ਕਿਰਪਾਨ ਅਤੇ ਇੱਕ ਦਾਤਰ ਵੀ ਬ੍ਰਾਮਦ ਹੋਇਆ। ਜਿਸ ਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 118, ਮਿਤੀ 14.05.2026 ਜੁਰਮ 310(4), 310(5) BNS 25-54-59 ਅਸਲਾ ਐਕਟ ਥਾਣਾ ਦੀਨਾਨਗਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਜ਼ਾਰੀ ਹੈ।
ਗ੍ਰਿਫਤਾਰ ਦੋਸ਼ੀ ਦਾ ਵੇਰਵਾ ਅਤੇ ਕ੍ਰਿਮੀਨਲ ਹਿਸਟਰੀ
1. ਯੂਸਫ ਮਸੀਹ ਉਰਫ ਐਮ.ਪੀ. ਪੁੱਤਰ ਗਫੂਰ ਮਸੀਹ ਵਾਸੀ ਧਰਮਕੋਟ ਬੱਗਾ ਬਟਾਲਾ (02 ਮੁਕੱਦਮੇ 307 ਅਤੇ ਅਸਲਾ ਐਕਟ ਦੇ ਦਰਜ ਹਨ)
2. ਸੰਦੀਪ ਮਸੀਹ ਪੁੱਤਰ ਸਤਪਾਲ ਮਸੀਹ ਵਾਸੀ ਕਲਿਆਣਪੁਰ ਥਾਣਾ ਧਾਰੀਵਾਲ (02 ਮੁਕੱਦਮੇ ਆਬਕਾਰੀ ਐਕਟ ਦੇ ਦਰਜ ਹਨ)
3. ਕਮਲਜੀਤ ਉਰਫ ਰਾਹੁਲ ਉਰਫ ਦਾਤਰ ਪੁੱਤਰ ਗੁਰਜਿੰਦਰ ਸਿੰਘ ਵਾਸੀ ਪ੍ਰੇਮ ਨਗਰ ਬਟਾਲਾ (14 ਮੁਕੱਦ 307, ਅਸਲਾ ਐਕਟ ਅਤੇ NDPS Act ਦੇ ਦਰਜ ਹਨ)
4. ਮਹਿਕਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭੁੱਲਰ ਬਟਾਲਾ (01 ਮੁਕੱਦਮਾ 307 ਦਾ ਦਰਜ ਹੈ)
5. ਹਨੀ ਪੁੱਤਰ ਯੂਨਸ ਮਸੀਹ ਵਾਸੀ ਧੂਬੀਵਾਲ ਬਟਾਲਾ
6. ਮਲੂਕ ਮਸੀਹ ਪੁੱਤਰ ਇਸ਼ਾਨ ਮਸੀਹ ਵਾਸੀ ਧਰਮਕੋਟ ਬੱਗਾ ਬਟਾਲਾ
ਕੁੱਲ ਬ੍ਰਾਮਦਗੀ :-
01 ਪਿਸਟਲ .30 ਬੋਰ ਸਮੇਤ ਮੈਗਜ਼ੀਨ, 04 ਰੌਦ ਜਿੰਦਾ, ਇੱਕ ਬੇਸਬਾਲ ਬੈਟ, ਇੱਕ ਕਿਰਪਾਨ ਅਤੇ ਇੱਕ ਦਾ
—














