ਸਾਈਕਲ ਸਟੈਂਡ ਦੀ ਪਾਰਕਿੰਗ ਨੂੰ ਠੇਕੇ ਤੇ ਲੈਣ ਲਈ ਖੁੱਲੀ 19 ਮਈ ਨੂੰ

16

ਫਾਜਿਲਕਾ 15 ਮਈ 2026 AJ DI Awaaj

Punjab Desk :   ਸ਼੍ਰੀ ਸੁਖਚਰਨ ਸਿੰਘ ਤਹਿਸੀਲਦਾਰ ਜਲਾਲਾਬਾਦ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਵਿੱਤੀ ਸਾਲ 2026-27 ਲਈ ਸਾਈਕਲ ਸਟੈਂਡ ਦੀ ਪਾਰਕਿੰਗ ਨੂੰ ਠੇਕੇ ਤੇ ਦੇਣ ਲਈ ਖੁੱਲੀ ਬੋਲੀ ਹੋਵੇਗੀ।ਜਿਹੜੇ ਵਿਅਕਤੀ ਸਾਈਕਲ ਸਟੈਂਡ ਦੀ ਪਾਰਕਿੰਗ ਦਾ ਠੇਕਾ ਲੈਣ ਦੇ ਚਾਹਵਾਨ ਹੋਣ, ਉਹ ਮਿਤੀ: 19-05-2026 (ਮੰਗਲਵਾਰ) ਨੂੰ ਸਵੇਰੇ 11-00 ਵਜੇ ਤਹਿਸੀਲ ਦਫ਼ਤਰ, ਜਲਾਲਾਬਾਦ ਵਿਖੇ ਹਾਜ਼ਰ ਆ ਕੇ ਬੋੋਲੀ ਦੇ ਸਕਦੇ ਹਨ।
ਬੋਲੀ ਦੇਣ ਤੋਂ ਪਹਿਲਾਂ 10,000/- ਰੁਪਏ ਦੀ ਰਾਸ਼ੀ ਬਤੌਰ ਜਮਾਨਤ ਜਮ੍ਹਾਂ ਕਰਵਾਉਣੀ ਹੋਵੇਗੀ। ਬੋਲੀ ਦੇਣ ਤੋਂ ਬਾਅਦ ਸਫਲ ਬੋਲੀਕਾਰ ਨੂੰ ਬੋਲੀ ਦੀ ਰਕਮ ਦਾ 50 ਪ੍ਰਤੀਸ਼ਤ ਹਿੱਸਾ ਮੌਕੇ ਤੇ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਬਚਦੀ ਅੱਧੀ ਰਕਮ ਮਿਤੀ:30-07-2026 ਤੱਕ ਜਮ੍ਹਾਂ ਕਰਵਾਉਣ ਸਬੰਧੀ 500/- ਰੁਪਏ ਦੇ ਅਸ਼ਟਾਮ ਤੇ ਇਕਰਾਰਨਾਮਾ ਕੀਤਾ ਜਾਵੇਗਾ ਅਤੇ ਬਕਾਇਆ ਰਹਿੰਦੀ ਰਕਮ ਦੇ ਸਬੰਧ ਵਿੱਚ ਬੋਲੀਕਾਰ ਪਾਸੋਂ ਦੋ ਹਸਤਾਖਰ ਕੀਤੇ ਹੋਏ ਅਡਵਾਂਸ ਚੈੱਕ ਵੀ ਲਏ ਜਾਣਗੇ।ਬੋਲੀ ਮੰਨਜ਼ੂਰ/ ਨਾ ਮੰਨਜ਼ੂਰ ਕਰਨ ਦਾ ਅਧਿਕਾਰ ਮਾਨਯੋਗ ਡਿਪਟੀ ਕਮਿਸ਼ਨਰ, ਫਾਜ਼ਿਲਕਾ ਜੀ ਪਾਸ ਹੋਵੇਗਾ।ਬੋਲੀ ਦੀਆਂ ਸ਼ਰਤਾਂ ਮੌਕੇ ਤੇ ਸੁਣਾਈਆ ਜਾਣਗੀਆਂ।