ਨਵੀਂ ਦਿੱਲੀ, 11 ਮਈ 2026 Aj Di Awaaj
Business Desk: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸੋਮਵਾਰ ਨੂੰ ਸੋਨੇ ਦੇ ਬਾਜ਼ਾਰ ਅਤੇ ਜਵੈਲਰੀ ਸ਼ੇਅਰਾਂ ਵਿੱਚ ਹਲਚਲ ਮਚ ਗਈ। ਨਿਵੇਸ਼ਕਾਂ ਨੂੰ ਖ਼ਦਸ਼ਾ ਸੀ ਕਿ ਸਰਕਾਰ ਸੋਨੇ ਦੀ ਦਰਾਮਦ ‘ਤੇ ਸਖ਼ਤ ਕਦਮ ਚੁੱਕ ਸਕਦੀ ਹੈ ਜਾਂ ਇੰਪੋਰਟ ਡਿਊਟੀ ਵਧਾ ਸਕਦੀ ਹੈ। ਇਸ ਡਰ ਕਾਰਨ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ।
ਹਾਲਾਂਕਿ, ਸਰਕਾਰ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਫਿਲਹਾਲ ਸੋਨੇ ਅਤੇ ਚਾਂਦੀ ‘ਤੇ ਆਯਾਤ ਸ਼ੁਲਕ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ 11 ਮਈ ਨੂੰ ਸਰਕਾਰੀ ਸੂਤਰਾਂ ਨੇ ਇਹ ਸਾਫ਼ ਕੀਤਾ ਕਿ ਗੋਲਡ ਇੰਪੋਰਟ ਡਿਊਟੀ ਵਿੱਚ ਵਾਧੇ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ।
ਪੀਐਮ ਮੋਦੀ ਦੀ ਅਪੀਲ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ। MCX ‘ਤੇ 10 ਗ੍ਰਾਮ ਸੋਨੇ ਦੀ ਕੀਮਤ 673 ਰੁਪਏ ਘਟ ਕੇ 1,51,857 ਰੁਪਏ ਰਹਿ ਗਈ। ਇਸ ਦੇ ਨਾਲ ਹੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ਕਾਂ ਨੇ ਜਵੈਲਰੀ ਸੈਕਟਰ ਦੇ ਸ਼ੇਅਰਾਂ ਵਿੱਚ ਵੱਡੀ ਵਿਕਵਾਲੀ ਕੀਤੀ।
ਬੀਐੱਸਈ ‘ਤੇ ਕਈ ਵੱਡੀਆਂ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਤੇਜ਼ ਗਿਰਾਵਟ ਦਰਜ ਕੀਤੀ ਗਈ। ਸਕਾਈ ਗੋਲਡ ਐਂਡ ਡਾਇਮੰਡਸ ਦੇ ਸ਼ੇਅਰ 12.24 ਫੀਸਦੀ ਡਿੱਗੇ, ਜਦਕਿ ਸੈਂਕੋ ਗੋਲਡ ਵਿੱਚ 11 ਫੀਸਦੀ ਦੀ ਕਮੀ ਆਈ। ਕਲਿਆਣ ਜਵੈਲਰਜ਼ ਦੇ ਸ਼ੇਅਰ ਲਗਭਗ 10 ਫੀਸਦੀ ਟੁੱਟ ਗਏ। ਇਸੇ ਤਰ੍ਹਾਂ ਥੰਗਾਮਾਇਲ ਜਵੈਲਰੀ, ਟਾਈਟਨ ਕੰਪਨੀ, ਟੀਬੀਜ਼ੈੱਡ ਅਤੇ ਪੀਸੀ ਜਵੈਲਰ ਦੇ ਸ਼ੇਅਰਾਂ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ।
ਬਾਜ਼ਾਰ ਵਿੱਚ ਇਹ ਡਰ ਫੈਲ ਗਿਆ ਸੀ ਕਿ ਵਿਦੇਸ਼ੀ ਮੁਦਰਾ ਬਚਾਉਣ ਲਈ ਸਰਕਾਰ ਸੋਨੇ ਦੀ ਦਰਾਮਦ ‘ਤੇ ਟੈਕਸ ਵਧਾ ਸਕਦੀ ਹੈ। ਪਰ ਸਰਕਾਰ ਦੇ ਤਾਜ਼ਾ ਸਪੱਸ਼ਟੀਕਰਨ ਤੋਂ ਬਾਅਦ ਨਿਵੇਸ਼ਕਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ।
Related














