ਗੁਰਦਾਸਪੁਰ ਵਿਖੇ ਅੱਜ 24 ਅਪ੍ਰੈਲ ਨੂੰ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ

19

ਬਟਾਲਾ, 23 ਅਪ੍ਰੈਲ 2026 AJ DI Awaaj

Punjab Desk :  ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਤੇ ਸ੍ਰੀ ਰਾਮ ਸਿੰਘ, ਡੀ.ਜੀ.ਪੀ. ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ੍ਰੀ ਅਦਿੱਤਿਆ ਉੱਪਲ ਜੀ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ, ਗੁਰਦਾਸਪੁਰ ਅਤੇ ਸ. ਰਵੇਲ ਸਿੰਘ ਰੰਧਾਵਾ, ਅਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ, ਗੁਰਦਾਸਪੁਰ ਦੀ ਦੇਖ-ਰੇਖ ਹੇਠ ਕੱਲ 24 ਅਪ੍ਰੈਲ 2026 ਨੂੰ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਕਰਵਾਈ ਜਾ ਰਹੀ ਹੈ, ਤਾਂ ਜੋ ਕਿਸੇ ਵੀ ਅਣ-ਸੁਖਾਵੀ ਘਟਨਾ ਦੌਰਾਨ ਐਮਰਜੈਂਸੀ ਹਲਾਤਾਂ ਨਾਲ ਨਜਿੱਠਿਆ ਜਾ ਸਕੇ।

ਸ. ਰਵੇਲ ਸਿੰਘ ਰੰਧਾਵਾ, ਅਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ, ਗੁਰਦਾਸਪੁਰ ਨੇ ਦੱਸਿਆ ਕਿ ਕੱਲ 24 ਅਪ੍ਰੈਲ ਨੂੰ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਪੁਰਾਣਾ ਬੱਸ ਸਟੈਂਡ ਗੁਰਦਾਸਪੁਰ ਵਿਖੇ ਰਾਤ 8 ਵਜੇ ਹੋਵੇਗੀ।

ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਦੱਸਿਆ ਕਿ ਇਸ ਅਭਿਆਸ ਲਈ ਸਿਰਫ਼ ਇੱਕ ਮੌਕ ਡਰਿੱਲ ਬਲੈਕ-ਆਊਟ ਐਕਸਰਸਾਈਜ਼ ਹੈ, ਅਤੇ ਘਬਰਾਉਣ ਦੀ ਬਿਲਕੁਲ ਵੀ ਕੋਈ ਲੋੜ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਇਸ ਡਰਿੱਲ ਐਕਸਰਸਾਈਜ਼ ਸਮੇਂ ਪਾਵਰ ਸਪਲਾਈ ਬੰਦ ਰਹੇਗੀ, ਪਰ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ।

ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਅਭਿਆਸ ਵਿੱਚ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।