ਅਵਾਰਾ ਜਾਨਵਰ ਨਾਲ ਟੱਕਰ ‘ਚ ਕਿਸਾਨ ਆਗੂ ਦੀ ਮੌ*ਤ

25

ਅਬੋਹਰ 22 Apr 2026 AJ DI Awaaj

Punjab Desk :    ਅਬੋਹਰ ਨੇੜਲੇ ਪਿੰਡ ਕੁਹਾਰਿਆਂਵਾਲੀ ਦੇ ਰਹਿਣ ਵਾਲੇ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੋਵਾਲ ਧੜੇ) ਦੇ ਮੈਂਬਰ ਕੁਲਵੰਤ ਸਿੰਘ (70) ਦੀ ਸੜਕ ਹਾਦਸੇ ਤੋਂ ਬਾਅਦ ਮੌ*ਤ ਹੋ ਗਈ। ਉਹ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਜਾਣਕਾਰੀ ਮੁਤਾਬਕ, ਕਰੀਬ ਇੱਕ ਹਫ਼ਤਾ ਪਹਿਲਾਂ ਉਹ ਮੋਟਰਸਾਈਕਲ ‘ਤੇ ਪਿੰਡ ਤੋਂ ਅਬੋਹਰ ਆ ਰਹੇ ਸਨ, ਜਦੋਂ ਛਾਉਣੀ ਇਲਾਕੇ ਨੇੜੇ ਅਚਾਨਕ ਇੱਕ ਅਵਾਰਾ ਜਾਨਵਰ ਸੜਕ ‘ਤੇ ਆ ਗਿਆ। ਇਸ ਨਾਲ ਟੱਕਰ ਹੋਣ ਕਾਰਨ ਉਹ ਗੰਭੀਰ ਜ਼*ਖ਼ਮੀ ਹੋ ਗਏ।

ਪਹਿਲਾਂ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਰਕੇ ਬਠਿੰਡਾ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌ*ਤ ਹੋ ਗਈ। ਕੁਲਵੰਤ ਸਿੰਘ ਤਿੰਨ ਬੱਚਿਆਂ ਦੇ ਪਿਤਾ ਸਨ।

ਇਸ ਘਟਨਾ ‘ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰ ਰਹੀ ਹੈ ਅਤੇ ਇਸ ਦਾ ਤੁਰੰਤ ਹੱਲ ਲੱਭਣਾ ਜ਼ਰੂਰੀ ਹੈ, ਨਹੀਂ ਤਾਂ ਸੰਘਰਸ਼ ਕੀਤਾ ਜਾਵੇਗਾ।