ਮੁੰਬਈ: 18 Apr 2026 AJ DI Awaaj
Manoranjan Desk : ਮਲਿਆਲਮ ਟੀਵੀ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ Sidharth Venugopal ਦਾ 40 ਸਾਲ ਦੀ ਉਮਰ ਵਿੱਚ ਦੇ*ਹਾਂਤ ਹੋ ਗਿਆ ਹੈ। ਉਹ ਪਿਛਲੇ ਦੋ ਸਾਲਾਂ ਤੋਂ ਕੈਂਸਰ ਨਾਲ ਲੜ ਰਹੇ ਸਨ।
ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਅਦਾਕਾਰਾ Seema G Nair ਨੇ ਕੀਤੀ, ਜੋ ਇਲਾਜ ਦੌਰਾਨ ਉਨ੍ਹਾਂ ਦੇ ਨਾਲ ਖੜ੍ਹੀ ਰਹੀ। ਉਨ੍ਹਾਂ ਨੇ ਭਾਵੁਕ ਸੋਸ਼ਲ ਮੀਡੀਆ ਪੋਸਟ ਵਿੱਚ ਦੁੱਖ ਜਤਾਉਂਦਿਆਂ ਕਿਹਾ ਕਿ ਹੁਣ ਸਿਧਾਰਥ ਦਰਦ-ਮੁਕਤ ਦੁਨੀਆ ਵਿੱਚ ਚਲੇ ਗਏ ਹਨ।
ਇਸ ਖ਼ਬਰ ਨਾਲ ਪੂਰੀ ਟੀਵੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਸਾਥੀ ਕਲਾਕਾਰਾਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅਦਾਕਾਰ Kishore Sathya ਨੇ ਵੀ ਉਨ੍ਹਾਂ ਦੇ ਸੰਘਰਸ਼ ਨੂੰ ਯਾਦ ਕਰਦੇ ਹੋਏ ਦੁੱਖ ਪ੍ਰਗਟਾਇਆ।
Sidharth Venugopal ਨੇ “ਕਸਤੂਰੀਮਾਨ” ਅਤੇ “ਭਾਗਿਆਜਾਠਕਮ” ਵਰਗੇ ਲੋਕਪ੍ਰਿਯ ਟੀਵੀ ਸ਼ੋਅਜ਼ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ ਸੀ। ਤ੍ਰਿਸ਼ੂਰ ਦੇ ਚਾਲਾਕੁਡੀ ਨਾਲ ਸੰਬੰਧਿਤ ਸਿਧਾਰਥ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਪ੍ਰੇਜ਼ੈਂਟਰ ਵਜੋਂ ਕੀਤੀ ਅਤੇ ਬਾਅਦ ਵਿੱਚ ਟੀਵੀ ਅਦਾਕਾਰੀ ਵਿੱਚ ਨਾਮ ਕਮਾਇਆ।
ਉਨ੍ਹਾਂ ਦੇ ਦੇ*ਹਾਂਤ ਨਾਲ ਮਨੋਰੰਜਨ ਜਗਤ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।














