17 ਸਾਲਾ ਕ੍ਰਿਕਟਰ ਦੀ ਦਰਦਨਾਕ ਮੌ*ਤ, IPL ਦੇ ਰੋਮਾਂਚ ਵਿਚਕਾਰ ਆਈ ਦੁਖਦਾਈ ਖ਼ਬਰ

15

International 13 Apr 2026 AJ DI Awaaj

International Desk :  ਜਿੱਥੇ ਇੱਕ ਪਾਸੇ ਭਾਰਤ ਵਿੱਚ IPL 2026 ਦਾ ਜ਼ਬਰਦਸਤ ਜੋਸ਼ ਚੱਲ ਰਿਹਾ ਹੈ ਅਤੇ ਪ੍ਰੇਮੀ ਹਰ ਰੋਜ਼ ਰੋਮਾਂਚਕ ਮੁਕਾਬਲਿਆਂ ਦਾ ਆਨੰਦ ਮਾਣ ਰਹੇ ਹਨ, ਉੱਥੇ ਹੀ ਕ੍ਰਿਕਟ ਜਗਤ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੰਗਲੈਂਡ ਦੇ ਲੇਕ ਡਿਸਟ੍ਰਿਕਟ ਖੇਤਰ ਵਿੱਚ 17 ਸਾਲਾ ਨੌਜਵਾਨ ਦੀ ਡੁੱਬਣ ਕਾਰਨ ਮੌ*ਤ ਹੋ ਗਈ।

ਮ੍ਰਿ*ਤਕ ਦੀ ਪਹਿਚਾਣ ਅਬਸੀ ਅਹਿਮਦ ਵਜੋਂ ਹੋਈ ਹੈ, ਜੋ ਬਲੈਕਪੂਲ ਸਿਕਸਟ ਫਾਰਮ ਦਾ ਵਿਦਿਆਰਥੀ ਸੀ। ਜਾਣਕਾਰੀ ਮੁਤਾਬਕ, 7 ਅਪ੍ਰੈਲ ਨੂੰ ਉਹ ਆਪਣੇ ਦੋਸਤਾਂ ਨਾਲ ਵਿੰਡਰਮੀਅਰ ਦੇ ਨੇੜੇ ਇਕ ਝੀਲ ਵਿੱਚ ਤੈਰਨ ਗਿਆ ਸੀ। ਇਸ ਦੌਰਾਨ ਉਹ ਅਚਾਨਕ ਪਾਣੀ ਵਿੱਚ ਫਸ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਬਚਾਵ ਟੀਮਾਂ ਨੂੰ ਸੂਚਿਤ ਕੀਤਾ।

ਲੰਬੇ ਖੋਜ ਅਭਿਆਨ ਤੋਂ ਬਾਅਦ ਟੀਮਾਂ ਵੱਲੋਂ ਉਸ ਦੀ ਲਾ*ਸ਼ ਝੀਲ ਵਿਚੋਂ ਬਰਾਮਦ ਕੀਤੀ ਗਈ। ਇਹ ਖ਼ਬਰ ਸਾਹਮਣੇ ਆਉਣ ਨਾਲ ਉਸਦੇ ਪਰਿਵਾਰ, ਦੋਸਤਾਂ ਅਤੇ ਪੂਰੀ ਕ੍ਰਿਕਟ ਕਮਿਊਨਿਟੀ ਵਿੱਚ ਗਹਿਰਾ ਸੋਗ ਛਾ ਗਿਆ ਹੈ।

ਅਬਸੀ ਅਹਿਮਦ ਨਾ ਸਿਰਫ਼ ਇੱਕ ਹੋਣਹਾਰ ਵਿਦਿਆਰਥੀ ਸੀ, ਸਗੋਂ ਇੱਕ ਉਭਰਦਾ ਕ੍ਰਿਕਟਰ ਵੀ ਸੀ। ਉਹ ਫਾਇਲਡ ਕ੍ਰਿਕਟ ਕਲੱਬ ਨਾਲ ਜੁੜਿਆ ਹੋਇਆ ਸੀ ਅਤੇ ਆਪਣੇ ਭਰਾ ਨਾਲ ਜੂਨੀਅਰ ਪੱਧਰ ‘ਤੇ ਖੇਡਦਾ ਸੀ। ਉਸ ਦੀ ਲਗਨ ਅਤੇ ਪ੍ਰਦਰਸ਼ਨ ਦੇ ਚਲਦੇ ਉਸ ਨੂੰ 2024 ਵਿੱਚ ਕਲੱਬ ਦੀ ਤੀਜੀ ਟੀਮ ਵਿੱਚ ਖੇਡਣ ਦਾ ਮੌਕਾ ਵੀ ਮਿਲਿਆ ਸੀ।