ਕਾਂਗਰਸ ਦੀ ਸੀਨੀਅਰ ਨੇਤਾ Mohsina Kidwai ਦਾ ਦੇ*ਹਾਂਤ

35

Delhi 08 Apr 2026 AJ DI Awaaj

National Desk :  ਦੇਸ਼ ਦੀ ਸਿਆਸਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਾਂਗਰਸ ਦੀ ਵਰਿਸ਼ਠ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ Mohsina Kidwai ਦਾ ਬੁੱਧਵਾਰ ਸਵੇਰੇ 94 ਸਾਲ ਦੀ ਉਮਰ ਵਿੱਚ ਦੇ*ਹਾਂਤ ਹੋ ਗਿਆ।

ਪਰਿਵਾਰਕ ਜਾਣਕਾਰੀ ਮੁਤਾਬਕ, ਉਨ੍ਹਾਂ ਨੇ ਨੋਇਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਕਾਫ਼ੀ ਸਮੇਂ ਤੋਂ ਉਮਰ ਨਾਲ ਜੁੜੀਆਂ ਬਿਮਾਰੀਆਂ ਨਾਲ ਪੀੜਤ ਸਨ। ਉਨ੍ਹਾਂ ਦੇ ਨਿਧਨ ਨਾਲ ਰਾਜਨੀਤਿਕ ਵਰਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਉਨ੍ਹਾਂ ਦੇ ਜਵਾਈ ਰਾਜੀ ਉਰ ਰਹਮਾਨ ਕਿਦਵਈ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸ਼ਾਮ ਦਿੱਲੀ ਦੇ ਨਿਜ਼ਾਮੁੱਦੀਨ ਕਬਰਿਸਤਾਨ ਵਿੱਚ ਸੁਪੁਰਦ-ਏ-ਖ਼ਾਕ ਕੀਤਾ ਜਾਵੇਗਾ।

Mohsina Kidwai ਦਾ ਰਾਜਨੀਤਿਕ ਜੀਵਨ ਲੰਮਾ ਅਤੇ ਪ੍ਰਭਾਵਸ਼ਾਲੀ ਰਿਹਾ। ਉਹ ਕਾਂਗਰਸ ਪਾਰਟੀ ਦੀਆਂ ਮਹੱਤਵਪੂਰਨ ਹਸਤੀਆਂ ਵਿੱਚ ਸ਼ਾਮਲ ਰਹੀਆਂ ਅਤੇ ਕਈ ਦਹਾਕਿਆਂ ਤੱਕ ਸਰਗਰਮ ਸਿਆਸਤ ਵਿੱਚ ਰਹਿੰਦਿਆਂ ਵੱਖ-ਵੱਖ ਕੇਂਦਰੀ ਅਹੁਦਿਆਂ ‘ਤੇ ਸੇਵਾ ਨਿਭਾਈ।

ਉਨ੍ਹਾਂ ਦੇ ਦੇ*ਹਾਂਤ ਨੂੰ ਕਾਂਗਰਸ ਲਈ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ। ਦੇਸ਼ ਭਰ ਦੇ ਨੇਤਾਵਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਲੋਕ ਸੇਵਾ ਨੂੰ ਯਾਦ ਕੀਤਾ ਜਾ ਰਿਹਾ ਹੈ।