ਜਲੰਧਰ ਵਿੱਚ ਦੋਸਤ ਨੇ ਕੀਤਾ ਕ*ਤਲ, 5 ਮਹੀਨੇ ਬਾਅਦ ਬਾਥਰੂਮ ਹੇਠੋਂ ਲਾ*ਸ਼ ਬਰਾਮਦ

38

ਜਲੰਧਰ 03 Apr 2026 AJ DI Awaaj

Punjab Desk :   ਜਲੰਧਰ ਦੇ ਗਾਂਧਰਾ ਇਲਾਕੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਕ*ਤਲ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 5 ਮਹੀਨੇ ਤੋਂ ਲਾਪਤਾ ਨੌਜਵਾਨ ਦੀ ਲਾ*ਸ਼ ਬਾਥਰੂਮ ਦੇ ਹੇਠਾਂ ਦੱਬੀ ਹੋਈ ਮਿਲੀ ਹੈ।

ਪੁਲਿਸ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਕਿ ਇਸ ਕ*ਤਲ ਨੂੰ ਅੰਜਾਮ ਕਿਸੇ ਹੋਰ ਨੇ ਨਹੀਂ, ਸਗੋਂ ਮ੍ਰਿ*ਤਕ ਦੇ ਆਪਣੇ ਦੋਸਤ ਨੇ ਹੀ ਦਿੱਤਾ ਸੀ। ਦੋਸ਼ੀ ਨੇ ਸਬੂਤ ਮਿਟਾਉਣ ਲਈ ਲਾ*ਸ਼ ਨੂੰ ਬੋਰੇ ਵਿੱਚ ਪਾ ਕੇ ਘਰ ਦੇ ਬਾਥਰੂਮ ਹੇਠਾਂ ਖੱਡਾ ਖੋਦ ਕੇ ਦੱਬ ਦਿੱਤਾ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ 13 ਨਵੰਬਰ 2025 ਨੂੰ ਅਮਰਜੀਤ ਸਿੰਘ ਦਾ ਕ*ਤਲ ਕਰਕੇ ਉਸ ਦੀ ਲਾ*ਸ਼ ਲੁਕਾਈ ਗਈ ਸੀ। ਪੁਲਿਸ ਨੇ ਟੈਕਨੀਕਲ ਤਰੀਕਿਆਂ ਨਾਲ ਦੋਸ਼ੀ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਘਰ ਤੋਂ ਖੁਦਾਈ ਕਰਕੇ ਲਾ*ਸ਼ ਬਰਾਮਦ ਕੀਤੀ।

ਲਾ*ਸ਼ ਦਾ ਪੋਸਟਮਾਰਟਮ ਅਤੇ ਡੀਐਨਏ ਟੈਸਟ ਕਰਵਾਇਆ ਜਾਵੇਗਾ। ਪੁਲਿਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਵੇਗੀ। ਯਾਦ ਰਹੇ ਕਿ ਮ੍ਰਿ*ਤਕ ਪਿਛਲੇ 5 ਮਹੀਨਿਆਂ ਤੋਂ ਲਾਪਤਾ ਸੀ ਅਤੇ ਪੁਲਿਸ ਉਸਦੀ ਲਗਾਤਾਰ ਤਲਾਸ਼ ਕਰ ਰਹੀ ਸੀ।