31 ਮਾਰਚ 2026 Aj Di Awaaj
Business Desk: ਜੇ ਤੁਸੀਂ ATM ਕਾਰਡ ਘਰ ਭੁੱਲ ਗਏ ਹੋ ਤਾਂ ਹੁਣ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਅੱਜਕੱਲ੍ਹ ਆਧੁਨਿਕ ATM ਮਸ਼ੀਨਾਂ ਅਤੇ ਡਿਜੀਟਲ ਸੇਵਾਵਾਂ ਦੀ ਮਦਦ ਨਾਲ ਬਿਨਾਂ ਕਾਰਡ ਵੀ ਪੈਸੇ ਕਢੇ ਜਾ ਸਕਦੇ ਹਨ। ਤੁਸੀਂ UPI ਐਪ ਜਿਵੇਂ Google Pay, PhonePe ਜਾਂ Paytm ਰਾਹੀਂ ATM ’ਤੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਕੈਸ਼ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ, ਆਧਾਰ ਕਾਰਡ ਦੀ ਮਦਦ ਨਾਲ ਮਾਈਕਰੋ ATM ਤੋਂ ਫਿੰਗਰਪ੍ਰਿੰਟ ਵੇਰੀਫਿਕੇਸ਼ਨ ਰਾਹੀਂ ਵੀ ਪੈਸੇ ਕਢੇ ਜਾ ਸਕਦੇ ਹਨ। ਕਈ ਬੈਂਕ ਆਪਣੀ ਮੋਬਾਈਲ ਐਪ ਵਿੱਚ cardless withdrawal ਦੀ ਸਹੂਲਤ ਵੀ ਦਿੰਦੇ ਹਨ, ਜਿਸ ਵਿੱਚ OTP ਦੀ ਵਰਤੋਂ ਕਰਕੇ ਕੈਸ਼ ਨਿਕਲਦਾ ਹੈ। ਇਸ ਤਰ੍ਹਾਂ ਡਿਜੀਟਲ ਤਕਨਾਲੋਜੀ ਨੇ ਬੈਂਕਿੰਗ ਨੂੰ ਹੋਰ ਵੀ ਆਸਾਨ ਅਤੇ ਸੁਵਿਧਾਜਨਕ ਬਣਾ ਦਿੱਤਾ ਹੈ।














