ਵੇਰਕਾ ਮਿਲਕ ਸੈਂਪਲ ਫੇਲ੍ਹ, GM ਸਸਪੈਂਡ

24

Mohali 27 Mar 2026 AJ DI Awaaj

Punjab Desk :   ਪੰਜਾਬ ਵਿੱਚ ਵੇਰਕਾ ਮਿਲਕ ਪਾਊਡਰ ਦੇ ਸੈਂਪਲ ਫੇਲ੍ਹ ਹੋਣ ਦੇ ਮਾਮਲੇ ਵਿੱਚ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਫੌਜ ਵੱਲੋਂ ਲੁਧਿਆਣਾ ਮਿਲਕ ਯੂਨੀਅਨ ਦੇ ਮਿਲਕ ਪਾਊਡਰ ਦੇ ਦੋ ਸੈਂਪਲ ਗੁਣਵੱਤਾ ਮਾਪਦੰਡਾਂ ‘ਤੇ ਖਰੇ ਨਾ ਉਤਰਣ ਕਾਰਨ ਰੱਦ ਕਰ ਦਿੱਤੇ ਗਏ ਹਨ।

ਇਹ ਸਪਲਾਈ ਲੁਧਿਆਣਾ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰ ਯੂਨੀਅਨ ਵੱਲੋਂ ਕੀਤੀ ਜਾ ਰਹੀ ਸੀ, ਜਿਸ ਤਹਿਤ 783 ਕਿਲੋ ਦੁੱਧ ਫੌਜ ਨੂੰ ਦਿੱਤਾ ਜਾਣਾ ਸੀ। ਸੈਂਪਲ ਫੇਲ੍ਹ ਹੋਣ ਤੋਂ ਬਾਅਦ ਫੌਜ ਨੇ ਸਮੱਗਰੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸੰਬੰਧਤ ਸੰਸਥਾ ਨੂੰ ਸੱਤ ਦਿਨਾਂ ਵਿੱਚ ਸਮੱਗਰੀ ਵਾਪਸ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।

ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਤੁਰੰਤ ਐਕਸ਼ਨ ਲੈਂਦਿਆਂ ਮਿਲਕ ਯੂਨੀਅਨ ਲੁਧਿਆਣਾ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਸ਼ਨ ਦੌਰਾਨ ਉਨ੍ਹਾਂ ਦਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਰੱਖਿਆ ਗਿਆ ਹੈ।

ਦੂਜੇ ਪਾਸੇ, ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਮਿਲਕ ਪਾਊਡਰ ਦੇ ਸੈਂਪਲਾਂ ਨੂੰ ਦੁਬਾਰਾ ਜਾਂਚ ਲਈ ਭੇਜਿਆ ਗਿਆ ਹੈ ਅਤੇ ਅੰਤਿਮ ਰਿਪੋਰਟ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।