ਮਹਾਰਾਸ਼ਟਰ 21 Mar 2026 AJ DI Awaaj
National Desk : ਰਾਜਨੀਤੀ ਵਿੱਚ ਵੱਡਾ ਵਿਵਾਦ ਸਾਹਮਣੇ ਆਇਆ ਹੈ, ਜਿੱਥੇ ਜਬਰ ਜਨਾਹ ਮਾਮਲੇ ਵਿੱਚ ਗ੍ਰਿਫਤਾਰ ਸਵੈ-ਘੋਸ਼ਿਤ ਬਾਬਾ ਅਸ਼ੋਕ ਖਰਾਤ ਨਾਲ ਕਥਿਤ ਨੇੜਤਾ ਦੇ ਦੋਸ਼ਾਂ ਕਾਰਨ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਾਕਣਕਰ ਨੂੰ ਅਸਤੀਫਾ ਦੇਣਾ ਪਿਆ।
ਸੂਤਰਾਂ ਮੁਤਾਬਕ, ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਨ੍ਹਾਂ ਨੂੰ ਤਲਬ ਕਰਕੇ ਤੁਰੰਤ ਅਸਤੀਫਾ ਦੇਣ ਲਈ ਕਿਹਾ। ਇਸ ਤੋਂ ਬਾਅਦ ਚਾਕਣਕਰ ਨੇ ਆਪਣਾ ਅਸਤੀਫਾ ਪਾਰਟੀ ਨੇਤ੍ਰਿਤਵ ਨੂੰ ਸੌਂਪ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ।
ਅਸ਼ੋਕ ਖਰਾਤ ‘ਤੇ ਦੋਸ਼ ਹੈ ਕਿ ਉਸ ਨੇ ਇੱਕ ਮਹਿਲਾ ਨੂੰ ਠੱਗੀ ਅਤੇ ਅੰਧਵਿਸ਼ਵਾਸ ਦੇ ਜਾਲ ਵਿੱਚ ਫਸਾ ਕੇ ਨਸ਼ੀਲਾ ਪਦਾਰਥ ਦੇ ਕੇ ਕਈ ਵਾਰ ਜਬਰ ਜਨਾਹ ਕੀਤਾ। ਪੁਲਿਸ ਨੇ ਉਸ ਨੂੰ ਨਾਸਿਕ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਮਾਮਲੇ ਵਿੱਚ ਵਿਰੋਧੀ ਧਿਰ ਅਤੇ ਸਮਾਜਿਕ ਕਾਰਕੁਨਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਆਈ, ਜਿਸ ਕਾਰਨ ਸਿਆਸੀ ਦਬਾਅ ਵਧਿਆ ਅਤੇ ਅਖ਼ਿਰਕਾਰ ਚੇਅਰਪਰਸਨ ਨੂੰ ਅਹੁਦਾ ਛੱਡਣਾ ਪਿਆ।














