ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ‘ਚ “AI for Environmental Monitoring” ਵਰਕਸ਼ਾਪ

14
ਫਿਰੋਜ਼ਪੁਰ 20 Mar 2026 AJ DI Awaaj
Punjab Desk :  ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵੱਲੋਂ ਵਾਤਾਵਰਣ ਸੰਬੰਧੀ ਜਾਗਰੂਕਤਾ ਤੇ“ਏਆਈ ਫਾਰ ਐਨਵਾਇਰਨਮੈਂਟਲ ਮਾਨੀਟਰਿੰਗ ਐਂਡ ਸਸਟੇਨੇਬਿਲਿਟੀ” ਵਿਸ਼ੇ ‘ਤੇ ਇੱਕ ਦਿਨਾ ਵਰਕਸ਼ਾਪ ਕਮ ਪ੍ਰਦਰਸ਼ਨੀ ਦਾ ਆਯੋਜਨ

ਸਰਹੱਦੀ ਜ਼ਿਲੇ ਫ਼ਿਰੋਜ਼ਪੁਰ ਦੀ ਮਾਣਮੱਤੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਸੰਬਧੀ “ਏ ਆਈ ਫਾਰ ਐਨਵਾਇਰਮੈਂਟਲ ਮਾਨੀਟਰਿੰਗ ਅਤੇ ਸਸਟੇਨੇਬਿਲਟੀ “ ਵਿਸ਼ੇ ਤੇ ਮਾਣਯੋਗ ਉਪ ਕੁਲਪਤੀ ਡਾ ਸੁਰੇਸ਼ ਕੁਮਾਰ ਸ਼ਰਮਾ ਅਗਵਾਈ ਅਤੇ ਕੋਆਰਡੀਨੇਟਰ ਡਾ ਬਲਪ੍ਰੀਤ ਕੌਰ ਦਾ ਦੇਖ ਰੇਖ ਹੇਠ ਇਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਹ ਪ੍ਰੋਗਰਾਮ ਮਨਿਸਟਰੀ ਆਫ਼ ਇਨਵਾਇਰਮੈਂਟ ਫੋਰੈਸਟ ਅਤੇ ਕਲਾਇਮੇਟ ਚੇਂਜ ਵਲੋ ਸਪੌਂਸਰਡ ਕੀਤਾ ਗਿਆ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ, ਚੰਡੀਗੜ੍ਹ ਦੇ ਸਹਿਯੋਗ ਨਾਲ ਐਨਵਾਇਰਨਮੈਂਟਲ ਇਨਫੋਰਮੇਸ਼ਨ ਅਵੇਅਰਨੈੱਸ ਕੈਪੈਸਿਟੀ ਬਿਲਡਿੰਗ ਐਂਡ ਲਾਈਵਲੀਹੁੱਡ ਪ੍ਰੋਗਰਾਮ ਹੱਬ ਦੇ ਤਹਿਤ ਆਯੋਜਿਤ ਕੀਤਾ ਗਿਆ।
ਇਸ ਮੌਕੇ ਯੂਨੀਵਰਸਿਟੀ ਦੇ ਮਾਣਯੋਗ ਵਾਈਸ-ਚਾਂਸਲਰ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ ਮੁੱਖ ਸਰਪਰਸਤ ਵਜੋਂ ਹਾਜ਼ਰ ਰਹੇ। ਵਰਕਸ਼ਾਪ ਵਿੱਚ ਵਿਸ਼ੇਸ਼ ਵਿਦਵਾਨ ਵਜੋਂ ਡਾ. ਸੁਸ਼ੀਲ ਕੁਮਾਰ ਕੰਸਲ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਅਤੇ ਡਾ. ਵਿਨੇ ਕੂਮਾਰ ਸਿੰਧੂ (ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡਾ. ਸਤਿੰਦਰ ਸਿੰਘ, ਡਿਪਟੀ ਡੀ.ਈ.ਓ. ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਮੀਨੀ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਨ ਅਤੇ ਇਸਦੀ ਸੰਭਾਲ ਵੱਲ ਖ਼ਾਸ ਧਿਆਨ ਦੇਣ ਦੀ ਅਪੀਲ ਕੀਤੀ।
ਪਹਿਲੇ ਤਕਨੀਕੀ ਸੈਸ਼ਨ ਵਿੱਚ “ਏ ਆਈ -ਡਰੀਵਨ ਪੋਲੂਸ਼ਨ ਮਾਨੀਟਰਿੰਗ ਅਤੇ ਕੰਟਰੋਲ “ਵਿਸ਼ੇ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ, ਜਦਕਿ ਦੂਜੇ ਸੈਸ਼ਨ ਵਿੱਚ “ਏ ਆਈ- ਡਰੀਵਨ ਐਗਰੀਕਲਚਰ ” ‘ਤੇ ਰੌਸ਼ਨੀ ਪਾਈ ਗਈ। ਜਿਸ ਰਾਹੀਂ ਵਿਦਿਆਰਥੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਰਾਹੀਂ ਭਰਿਆਵਰਣ ਸੰਰੱਖਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ ।
ਇਸ ਮੌਕੇ ਭਰਿਆਵਰਣ ਬਚਾਉਣ ਲਈ ਇੱਕ ਸ਼ਪਥ ਵੀ ਲਈ ਗਈ ਤੇ ਇਸ ਤੋਂ ਇਲਾਵਾ ਮਾਣਯੋਗ ਵਾਈਸ-ਚਾਂਸਲਰ ਅਤੇ ਹੋਰ ਮਾਨਯੋਗ ਮਹਿਮਾਨਾਂ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ, ਜਿਸ ਨਾਲ ਹਰੇ-ਭਰੇ ਅਤੇ ਸਸਟੇਨੇਬਲ ਭਵਿੱਖ ਵੱਲ ਵਚਨਬੱਧਤਾ ਦਰਸਾਈ ਗਈ।
ਇਸ ਦੇ ਨਾਲ ਇਕ ਟੈਕ ਐਗਜ਼ਿਬਿਸ਼ਨ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਨਵੀਨਤਮ ਆਈਡੀਆਜ਼ ਅਤੇ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਗਏ। ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਰਜਿਸਟਰਾਰ ਡਾ. ਗਜ਼ਲ ਪ੍ਰੀਤ ਅਨੇਜਾ, ਕੋਆਰਡੀਨੇਟਰ ਡਾ. ਬਲਪ੍ਰੀਤ ਕੌਰ, ਕੋ-ਕੋਆਰਡੀਨੇਟਰ ਡਾ. ਸੰਨੀ ਬਹਿਲ ਅਤੇ ਡਾ. ਪੰਕਜ ਕਲਰਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਐਗਜ਼ਿਬਿਸ਼ਨ ਕੋਆਰਡੀਨੇਟਰ ਵਜੋਂ ਗਗਨਦੀਪ ਲੂਥਰਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ । ਕੈਂਪਸ ਪੀ ਆਰ ਓ ਯਸ਼ਪਾਲ ਨੇ ਦਸਿਆ ਕਿ ਮਾਣਯੋਗ ਉਪ ਕੁਲਪਤੀ ਡਾ ਸੁਰੇਸ਼ ਕੁਮਾਰ ਸ਼ਰਮਾ ਵਲੋਂ ਆਰਗੇਨਾਈਜ਼ਿੰਗ ਟੀਮ ਨੂੰ ਮੁਬਾਰਕਬਾਦ ਦੇਂਦਿਆਂ ਕਿਹਾ ਕੇ ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਭਵਿੱਖ ਵਿੱਚ ਵੀ ਕਰਵਾਏ ਜਾਂਦੇ ਰਹਿਣਗੇ ਤਾਂ ਜੋ ਭਰਿਆਵਰਣ ਸੁਰੱਖਿਆ ਅਤੇ ਸਸਟੇਨੇਬਲ ਡਿਵੈਲਪਮੈਂਟ ਵੱਲ ਜਾਗਰੂਕਤਾ ਵਧਾਈ ਜਾ ਸਕੇ। ਇਸ ਮੌਕੇ ਭਾਰੀ ਗਿਣਤੀ ਵਿੱਚ ਫੈਕਲਟੀ ਸਟਾਫ ਤੇ ਵਿਦਿਆਰਥੀ ਹਾਜ਼ਰ ਰਹੇ । ਐਕਸੀਬਿਸ਼ਨ ਦੇ ਜੇਤੂਆਂ ਨੂੰ ਸਰਟੀਫਿਕੇਟਸ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।