India 27 Feb 2026 AJ DI Awaaj
Sports Desk : ਭਾਰਤੀ ਕ੍ਰਿਕਟਰ Rinku Singh ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੇ ਪਿਤਾ ਖਾਨਚੰਦ ਸਿੰਘ ਦਾ ਅੱਜ ਸਵੇਰੇ 4:36 ਵਜੇ ਦੇਹਾਂਤ ਹੋ ਗਿਆ। ਉਹ 60 ਸਾਲ ਦੇ ਸਨ ਅਤੇ ਸਟੇਜ-4 ਲਿਵਰ ਕੈਂਸਰ ਨਾਲ ਪੀੜਤ ਸਨ।
ਕੁਝ ਦਿਨ ਪਹਿਲਾਂ ਉਨ੍ਹਾਂ ਦੀ ਤਬੀਅਤ ਅਚਾਨਕ ਬਹੁਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਲੀਗੜ੍ਹ ਤੋਂ ਗ੍ਰੇਟਰ ਨੋਇਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਉਨ੍ਹਾਂ ਨੂੰ ਵੈਂਟੀਲੇਟਰ ਸਹਾਇਤਾ ‘ਤੇ ਰੱਖਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਪਿਤਾ ਦੀ ਗੰਭੀਰ ਤਬੀਅਤ ਦੀ ਖਬਰ ਮਿਲਦੇ ਹੀ ਰਿੰਕੂ ਸਿੰਘ ਮੰਗਲਵਾਰ ਨੂੰ ਚੇਨਈ ਤੋਂ ਸਿੱਧੇ ਨੋਇਡਾ ਪਹੁੰਚ ਗਏ ਸਨ। ਇਸ ਕਾਰਨ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਦਾ ਪ੍ਰੈਕਟਿਸ ਸੈਸ਼ਨ ਵੀ ਛੱਡਣਾ ਪਿਆ। 25 ਫਰਵਰੀ ਨੂੰ ਉਹ ਮੁੜ ਚੇਨਈ ਵਾਪਸ ਗਏ ਅਤੇ ਟੀਮ ਨਾਲ ਜੁੜ ਗਏ ਸਨ। ਹਾਲਾਂਕਿ 26 ਫਰਵਰੀ ਨੂੰ ਜ਼ਿੰਬਾਬਵੇ ਖਿਲਾਫ ਖੇਡੇ ਗਏ ਸੁਪਰ-8 ਮੈਚ ਵਿੱਚ ਉਹ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ।
ਹੁਣ ਪਿਤਾ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਰਿੰਕੂ ਦੁਬਾਰਾ ਆਪਣੇ ਘਰ ਵਾਪਸ ਆ ਗਏ ਹਨ। ਪਰਿਵਾਰ ‘ਚ ਗਮ ਦਾ ਮਾਹੌਲ ਹੈ ਅਤੇ ਖੇਡ ਜਗਤ ਵੱਲੋਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ।














