Delhi: 25 Feb 2026 AJ DI Awaaj
National Desk : Kashmiri Gate ਇਲਾਕੇ ਵਿੱਚ ਸਥਿਤ Marghat Wale Hanuman Mandir ਨੇੜੇ ਮੰਗਲਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਇੱਕ ਕਾਰ ‘ਤੇ ਤਾਬੜਤੋੜ ਗੋਲੀਆਂ ਚਲਾਈਆਂ। ਕਾਰ ਵਿੱਚ ਨਾਮੀ ਗੈਂਗਸਟਰ ਦਾ ਵਕੀਲ ਦੀਪਕ ਖੱਤਰੀ ਆਪਣੇ ਸਾਥੀਆਂ ਨਾਲ ਸਫ਼ਰ ਕਰ ਰਹੇ ਸਨ।
ਚਸ਼ਮਦੀਦਾਂ ਮੁਤਾਬਕ ਤਿੰਨ ਨੌਜਵਾਨ ਸਕੂਟੀ ‘ਤੇ ਆਏ ਅਤੇ ਕਾਰ ਨੂੰ ਪਿੱਛੋਂ ਘੇਰ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਹਮਲੇ ਦੌਰਾਨ ਕਾਰ ਦੀ ਪਿਛਲੀ ਖਿੜਕੀ ਟੁੱਟ ਗਈ। ਗੱਡੀ ਵਿੱਚ ਸਵਾਰ ਸੰਦੀਪ ਨੂੰ ਗੋ*ਲੀ ਲੱਗੀ, ਜਿਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਘਟਨਾ ਤੋਂ ਬਾਅਦ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਹਮਲੇ ਦੇ ਮਕਸਦ ਤੇ ਹਮਲਾਵਰਾਂ ਦੀ ਪਹਿਚਾਣ ਬਾਰੇ ਤਫ਼ਤੀਸ਼ ਜਾਰੀ ਹੈ।














