Ferozepur 18 Feb 2026 AJ DI Awaaj
Punjab Desk : ਅੱਜ ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਡਾਇਰੈਕਟਰ ਸਿਹਤ ਯੂਨੀਅਨ ਦੇ ਪ੍ਰਧਾਨ ਸੁਖਜਾਦ ਸਿੰਘ ਦੀ ਅਗਵਾਈ ਹੇਠ ਕੀਤੀ ਗਈ, ਇਸ ਮੀਟਿੰਗ ਵਿੱਚ ਮਾਨਯੋਗ ਡਾਇਰੈਕਟਰ ਤੋਂ ਬਿਨਾਂ ਸੁਪਰਡੈਂਟ ਸੂਰਜ ਕੁਮਾਰ, ਪ੍ਰਬੰਧਕੀ ਅਫਸਰ ਔਜਲਾ, ਤੇ ਮਹਾਵੀਰ ਜੀ ਦੀ ਮੌਜੂਦਗੀ ਵਿੱਚ ਯੂਨੀਅਨ ਦੀਆਂ ਵੱਖ-ਵੱਖ ਮੰਗਾਂ ਜਿਵੇਂ ਕਿ ਨਰਸਿੰਗ ਕੇਡਰ ਦਾ 4600 ਗ੍ਰੇਡ ਪੇ ਬਹਾਲ ਕੀਤਾ ਜਾਵੇ, ਸਟਾਫ ਨਰਸ ਨੂੰ ਦੂਜੇ ਸੂਬਿਆਂ ਵਾਂਗ ਬਣਦੇ ਭੱਤੇ ਦਿੱਤੇ ਜਾਣ, ਡਾਕਟਰ ਕੇਡਰ ਦੀ ਤਰਾਂ ਮੋਡੀਫਾਈਡ ਏ ਸੀ ਪੀ ਸਟਾਫ ਨਰਸਿਸ ਤੇ ਬਹਾਲ ਕੀਤਾ ਜਾਵੇ, ਸਟਾਫ ਨਰਸ ਦੇ ਅਹੁਦੇ ਦਾ ਨਾਮ ਬਦਲ ਕੇ ਨਰਸਿੰਗ ਅਫਸਰ ਦਾ ਨਾਮ ਦਿੱਤਾ ਜਾਵੇ, ਨਰਸਿੰਗ ਸਿਸਟਰ ਤੋਂ ਮੇਟਰਨ ਦੀ ਤਰੱਕੀ ਲਈ ਤਿੰਨ ਸਾਲ ਦੀ ਜਗਾ ਤੇ ਇੱਕ ਸਾਲ ਦਾ ਤਜਰਬਾ ਕੀਤਾ ਜਾਵੇ, ਸਟਾਫ ਨਰਸ ਦੀ ਨਵੀਂ ਭਰਤੀ ਆਬਾਦੀ ਦੇ ਅਨੁਪਾਤ ਨਾਲ ਹੋਵੇ, ਅਮਰਨਾਥ ਦੀ ਯਾਤਰਾ ਤੇ ਲੱਗ ਰਹੀਆਂ ਡਿਊਟੀਆਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਡਿਊਟੀ ਕਰ ਸਟਾਫ ਦਾ ਟੀ ਏ, ਡੀ ਏ ਅਤੇ ਸਪੈਸ਼ਲ ਡਿਊਟੀ ਭੱਤਾ ਜਾਰੀ ਕੀਤਾ ਜਾਵੇ, 140 ਟਿਊਟਰ ਦੀਆਂ ਖਾਲੀ ਪਈਆਂ ਅਸਾਮੀਆਂ ਵਿੱਚ ਨਰਸਿੰਗ ਕੇਡਰ ਵਿੱਚੋਂ ਹੀ ਯੋਗਤਾ ਦੇ ਆਧਾਰ ਦੇ ਪਦ ਉਨਤੀ ਕਰਕੇ ਭਰੀਆਂ ਜਾਣ, ਆਦਿ ਮੁੱਦਿਆਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ,
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਕੌੜਾ ਸੂਬਾ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਇਸ ਸਮੇਂ ਮਾਨਯੋਗ ਡਾਇਰੈਕਟਰ ਸਾਹਿਬ ਵੱਲੋਂ ਯੂਨੀਅਨ ਦੀਆਂ ਮੰਗਾਂ ਜੋ ਕਿ ਡਾਇਰੈਕਟਰ ਲੈਵਲ ਤੇ ਹੱਲ ਹੋਣ ਵਾਲੀਆਂ ਹਨ ਦਾ 15 ਦਿਨ ਵਿੱਚ ਹੱਲ ਕਰਨ ਦਾ ਵਿਸ਼ਵਾਸ ਦਿੱਤਾ, 20-07-2020 ਤੋਂ ਬਾਅਦ ਭਰਤੀ ਹੋਏ ਤੇ ਪੰਜਾਬ ਸਰਕਾਰ ਦੇ ਫਾਈਨੈਂਸ ਡਿਪਾਰਟਮੈਂਟ ਦੀ 05-01-2026 ਦੀ ਚਿੱਠੀ ਨੂੰ ਮਾਨਯੋਗ ਸੈਕਟਰੀ ਸਾਹਿਬ ਦੀ ਪ੍ਰਵਾਨਗੀ ਤੇ ਜਲਦ ਹੀ ਲਾਗੂ ਕਰ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਯੂਨੀਅਨ ਦੇ ਵਾਈਸ ਪ੍ਰਧਾਨ ਸੁਖਵਿੰਦਰ ਕੌਰ ਮੁਹਾਲੀ, ਚੇਅਰ ਪਰਸਨ ਕੁਲਵਿੰਦਰ ਕੌਰ ਕੰਵਲ, ਕਮਲਜੀਤ ਕੌਰ ਪੰਨੂ, ਮਿੰਨੀ ਘੁੰਮਣ, ਮੰਜੂ ਮਹਾਜਨ, ਮਲਕੀਤ ਸਿੰਘ, ਜਾਫਰ, ਭਾਰਤ ਭੂਸ਼ਣ , ਗੁਰਮੇਲ ਸਿੰਘ, ਸੰਦੀਪ ਕੁਮਾਰ, ਨੀਲਮ ਰਾਜਦੀਪ ਕੌਰ, ਕੋਮਲਪ੍ਰੀਤ ਕੌਰ, ਗੁਰਜੰਟ ਸਿੰਘ, ਆਸ਼ਾ, ਰਾਜਵਿੰਦਰ ਕੌਰ, ਉਪਕਾਰ ਕੌਰ, ਪਰਮਿੰਦਰ ਕੌਰ, ਕੁਲਦੀਪ ਕੌਰ, ਵਰਿੰਦਰ, ਗੁਰਜੀਤ, ਦੀਪਕ ਕੁਮਾਰ ਤੋਂ ਬਿਨਾਂ ਹੋਰ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਸਮੇਂ ਯੂਨੀਅਨ ਦੇ ਪ੍ਰਧਾਨ ਸੁਖਜਾਦ ਸਿੰਘ ਨੇ ਦੱਸਿਆ ਕਿ ਮਾਨਯੋਗ ਡਾਇਰੈਕਟਰ ਸਾਹਿਬ ਵੱਲੋਂ ਯੂਨੀਅਨ ਦੀਆਂ ਮੰਗਾਂ ਸਬੰਧੀ 15 ਦਿਨਾਂ ਦੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਜੇਕਰ ਯੂਨੀਅਨ ਦੀਆਂ ਮੰਗਾਂ ਸਬੰਧੀ 15 ਦਿਨਾਂ ਦੇ ਵਿੱਚ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਆਪਣਾ ਸੰਘਰਸ਼ ਦਾ ਪ੍ਰੋਗਰਾਮ ਉਲੀਕੇਗੀ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।














