23 ਫਰਵਰੀ ਨੂੰ ਕੀਤੀ ਜਾਵੇਗੀ ਨਾ ਵਰਤਣ ਯੋਗ ਕੰਡਮ ਸਮਾਨ ਦੀ ਨਿਲਾਮੀ

19
ਗੁਰਦਾਸਪੁਰ, 11 ਫਰਵਰੀ 2026 AJ DI Awaaj
Punjab Desk : ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਗੁਰਦਾਸਪੁਰ ਵਿਖੇ ਪਏ ਨਾ ਵਰਤੋਂ ਵਿੱਚ ਆਉਣ ਵਾਲੇ ਕੰਡਮ ਸਮਾਨ ਦੀ ਨਿਲਾਮੀ 23 ਫਰਵਰੀ 2026 ਨੂੰ ਸਵੇਰੇ 11 ਵਜੇ ਸਮੂਹ ਕਮੇਟੀ ਮੈਬਰਾਂ ਦੀ ਹਾਜ਼ਰੀ ਵਿੱਚ ਖੁੱਲੀ ਬੋਲੀ ਰਾਹੀਂ ਕੀਤੀ ਜਾਵੇਗੀ।

ਦਫਤਰ ਵਲੋਂ ਹਰ ਆਮ ਅਤੇ ਖਾਸ ਨੂੰ ਸੂਚਿਤ ਕਰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ ਏ, ਕਮਰਾ ਨੰ: 222, 223 ਅਤੇ 224 ਪਹਿਲੀ ਮੰਜ਼ਿਲ ਵਿਖੇ ਪਏ ਸਮਾਨ ਨੂੰ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਆ ਕੇ ਦੇਖਿਆ ਜਾ ਸਕਦਾ ਹੈ।

ਨਿਲਾਮੀ ਲਈ ਨਿਰਧਾਰਿਤ ਮਿਤੀ ਨੂੰ ਜੇਕਰ ਕੋਈ ਸਰਕਾਰੀ ਛੁੱਟੀ ਦਾ ਐਲਾਨ ਹੋ ਜਾਂਦਾ ਹੈ ਤਾਂ ਬੋਲੀ ਅਗਲੇ ਦਿਨ ਕੀਤੀ ਜਾਵੇਗੀ।