1098 ਸਬੰਧੀ ਸਕੂਲਾਂ ਵਿੱਚ ਲਗਾਇਆ ਗਿਆ ਜਾਗਰੂਕਤਾ ਕੈਂਪ

35
ਮਾਲੇਰਕੋਟਲਾ, 02 ਫ਼ਰਵਰੀ 2026 AJ DI Awaaj
Punjab Desk : ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਚਾਈਲਡ ਲਾਈਨ ਦੀ ਟੀਮ ਵੱਲੋਂ ਸਰਕਾਰੀ ਮਿਡਲ ਸਕੂਲ ਪਿੰਡ ਹੈਦਰ ਨਗਰ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਪਿੰਡ ਹਥੋਆ ਵਿਖੇ ਚਾਈਲਡ ਹੈਲਪਲਾਈਨ ਨੰ. 1098 ਸਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ।
               ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਦੇ ਸਟਾਫ਼ ਨੂੰ ਬੱਚਿਆਂ ਦੇ ਅਧਿਕਾਰਾਂ, ਸੁਰੱਖਿਆ ਅਤੇ ਸਹਾਇਤਾ ਸੇਵਾਵਾਂ ਬਾਰੇ ਜਾਣੂ ਕਰਵਾਉਣਾ ਸੀ। ਇਸ ਦੌਰਾਨ ਚਾਈਲਡ ਲਾਈਨ ਟੀਮ ਵੱਲੋਂ ਬੱਚਿਆਂ ਨਾਲ ਦੁਰਵਿਹਾਰ, ਬਾਲ ਮਜ਼ਦੂਰੀ, ਭਿੱਖਿਆ, ਘਰੇਲੂ ਹਿੰਸਾ ਅਤੇ ਸਕੂਲ ਛੱਡਣ ਵਰਗੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
         ਬਾਲ ਵਿਭਾਗ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਹੈਲਪਲਾਈਨ ਨੰ. 1098 ਇੱਕ 24 ਘੰਟੇ ਚੱਲਣ ਵਾਲੀ ਮੁਫ਼ਤ ਟੋਲ ਫ੍ਰੀ ਸੇਵਾ ਹੈ ਅਤੇ ਕੋਈ ਵੀ ਬੱਚਾ ਜਾਂ ਜਾਗਰੂਕ ਨਾਗਰਿਕ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਿਤ ਸਮੱਸਿਆ ਦੀ ਜਾਣਤਾਰੀ ਦੇ ਸਕਦਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ‘ਤੇ ਡਰਣ ਦੀ ਲੋੜ ਨਹੀਂ ਹੈ ਅਤੇ ਸਹੀ ਸਮੇਂ ‘ਤੇ ਜਾਣਕਾਰੀ ਦੇ ਕੇ ਆਪਣੀ ਜਾਣ ਬਚਾਈ ਜਾ ਸਕਦੀ ਹੈ।
             ਇਸ ਮੌਕੇ ਵਿਦਿਆਰਥੀਆਂ ਵੱਲੋਂ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਟੀਮ ਵੱਲੋਂ ਸੰਤੋਸ਼ਜਨਕ ਜਵਾਬ ਦਿੱਤੇ ਗਏ। ਇਸ ਮੌਕੇ ਸੁਪਰਵਾਈਜ਼ਰ ਰਜਨੀ ਰਾਣੀ, ਕੇਸ ਵਰਕਰ ਚਾਈਲਡ ਲਾਈਨ ਇਮਤਿਆਜ਼ ਅਹਿਮਦ, ਕੋਸਲਰ ਰਵਿੰਦਰ ਕੌਰ ਤੋਂ ਇਲਾਵਾ ਬਾਲ ਵਿਭਾਗ ਦੇ ਹੋਰ ਨੁਮਾਇੰਦੇ ਹਾਜ਼ਰ ਸਨ।