ਤਰਨਤਾਰਨ: ਵਿਆਹ ਸਮਾਗਮ ਵਿੱਚ ਗੋ*ਲੀ ਲੱਗਣ ਨਾਲ ਫੌਜੀ ਜਵਾਨ ਦੀ ਮੌ*ਤ

24

ਤਰਨਤਾਰਨ: 31 Jan 2026 AJ DI Awaaj

Punjab Desk : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਾਲਮੋਹਰੀ ਵਿੱਚ ਵਿਆਹ ਸਮਾਗਮ ਦੌਰਾਨ ਇੱਕ ਦਰਦਨਾਕ ਹਾਦਸੇ ਵਿੱਚ ਫੌਜ ਦੇ ਜਵਾਨ ਦੀ ਗੋ*ਲੀ ਲੱਗਣ ਨਾਲ ਮੌ*ਤ ਹੋ ਗਈ। ਮ੍ਰਿ*ਤਕ ਦੀ ਪਛਾਣ ਗੁਰਸੇਵਕ ਸਿੰਘ ਵਜੋਂ ਹੋਈ ਹੈ, ਜੋ ਖਡੂਰ ਸਾਹਿਬ ਦਾ ਰਹਿਣ ਵਾਲਾ ਸੀ। ਉਸ ਦਾ ਵਿਆਹ ਸਿਰਫ਼ ਪੰਜ ਦਿਨ ਪਹਿਲਾਂ ਹੀ ਹੋਇਆ ਸੀ।

ਜਾਣਕਾਰੀ ਮੁਤਾਬਕ ਵਿਆਹ ਤੋਂ ਬਾਅਦ ਘਰ ਵਿੱਚ ਡੀਜੇ ਨਾਲ ਜਸ਼ਨ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਗੁਰਸੇਵਕ ਸਿੰਘ ਡੀਜੇ ‘ਤੇ ਡਾਂਸ ਕਰ ਰਿਹਾ ਸੀ ਕਿ ਅਚਾਨਕ ਗੋ*ਲੀ ਚੱਲ ਗਈ, ਜੋ ਉਸ ਦੇ ਪੇਟ ਵਿੱਚ ਲੱਗੀ। ਗੰਭੀਰ ਜ਼*ਖ਼ਮੀ ਹਾਲਤ ਵਿੱਚ ਉਸਨੂੰ ਤੁਰੰਤ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਵੇਰੇ ਕਰੀਬ 4 ਵਜੇ ਉਸਨੂੰ ਮ੍ਰਿ*ਤਕ ਐਲਾਨ ਦਿੱਤਾ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਤ ਲਗਭਗ 8:45 ਵਜੇ ਖਡੂਰ ਸਾਹਿਬ ਦੇ ਰਹਿਣ ਵਾਲੇ ਸੁਖਦੇਵ ਸਿੰਘ ਦੇ ਪੁੱਤਰ ਸਰੋਵਰ ਸਿੰਘ ਨੇ ਨਸ਼ੇ ਦੀ ਹਾਲਤ ਵਿੱਚ ਪਿਸਤੌਲ ਨਾਲ ਡੀਜੇ ‘ਤੇ ਨੱਚਦੇ ਹੋਏ ਹਵਾਈ ਫਾਇਰਿੰਗ ਕੀਤੀ। ਇਸ ਦੌਰਾਨ ਗੋ*ਲੀ ਗੁਰਸੇਵਕ ਸਿੰਘ ਨੂੰ ਲੱਗ ਗਈ।

ਤਰਨਤਾਰਨ ਦੇ ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਦੌਰਾਨ ਦੋ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸਿਆ ਜਾਂਦਾ ਹੈ ਕਿ ਗੁਰਸੇਵਕ ਸਿੰਘ ਅਤੇ ਵਿਆਹ ਵਾਲੇ ਘਰ ਦਾ ਨੌਜਵਾਨ ਜੋਬਨਜੀਤ ਸਿੰਘ ਬਚਪਨ ਦੇ ਦੋਸਤ ਸਨ। ਦੋਵੇਂ ਨੇ ਇਕੱਠੇ ਪੜ੍ਹਾਈ ਕੀਤੀ ਅਤੇ 2018 ਵਿੱਚ ਫੌਜ ਵਿੱਚ ਭਰਤੀ ਹੋਏ। ਇਸ ਸਮੇਂ ਦੋਵੇਂ ਅਸਾਮ ਵਿੱਚ ਤਾਇਨਾਤ ਸਨ। ਗੁਰਸੇਵਕ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।