ਕੋਟਕਪੂਰਾ 29 ਜਨਵਰੀ 2026 AJ DI Awaaj
Punjab Desk : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਸੜਕ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਪਿੰਡ ਸੰਧਵਾਂ ਤੋਂ ਸਿੱਖਾਂਵਾਲਾ ਤੱਕ, ਮੁਕਤਸਰ ਰੋਡ ਤੋਂ ਵਾਂਦਰ ਜਟਾਣਾ ਤੋਂ ਮਚਾਕੀ ਮੱਲ ਸਿੰਘ ਤੱਕ, ਕੋਟਕਪੂਰਾ ਤੋਂ ਕੋਠੇ ਧਾਲੀਵਾਲ ਦੁਆਰੇਆਣਾ ਹੁੰਦੇ ਹੋਏ ਢੀਮਾਂਵਾਲੀ ਤੱਕ ਅਤੇ ਕੋਟਕਪੂਰਾ ਤੋਂ ਸਿੱਖਾਂਵਾਲਾ ਤੋਂ ਨੱਥਵਾਲਾ ਟਾਵਰ ਤੱਕ ਸੜਕਾਂ ਦੇ ਨਿਰਮਾਣ/ਅਪਗ੍ਰੇਡੇਸ਼ਨ ਦੇ ਕੰਮ ਸ਼ਾਮਲ ਹਨ।
ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸੜਕ ਜਾਲ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਤਿਆਰ ਹੋਣ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇਗੀ, ਸਮਾਂ ਅਤੇ ਪੈਸੇ ਦੀ ਬਚਤ ਹੋਵੇਗੀ ਅਤੇ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਤੱਕ ਲਿਜਾਣ ਵਿੱਚ ਆਸਾਨੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਅੱਜ ਪਿੰਡ ਸੰਧਵਾਂ ਤੋਂ ਸਿੱਖਾਂਵਾਲਾ ਤੱਕ 249.70 ਲੱਖ ਰੁਪਏ, ਮੁਕਤਸਰ ਰੋਡ ਤੋਂ ਵਾਂਦਰ ਜਟਾਣਾ ਤੋਂ ਮਚਾਕੀ ਮੱਲ ਸਿੰਘ ਤੱਕ 318.92 ਲੱਖ, ਕੋਟਕਪੂਰਾ ਤੋਂ ਕੋਠੇ ਧਾਲੀਵਾਲ ਦੁਆਰੇਆਣਾ ਹੁੰਦੇ ਹੋਏ ਢੀਮਾਂਵਾਲੀ ਤੱਕ 1223.38 ਲੱਖ ਰੁਪਏ ਅਤੇ ਕੋਟਕਪੂਰਾ ਤੋਂ ਸਿੱਖਾਂਵਾਲਾ ਤੋਂ ਨੱਥੇਵਾਲਾ ਟਾਵਰ ਤੱਕ 581.44 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ/ਅਪਗ੍ਰੇਡੇਸ਼ਨ ਅਤੇ ਰਿਪੇਅਰ ਦਾ ਕੰਮ ਕੀਤਾ ਜਾਵੇਗਾ।
ਸਪੀਕਰ ਸ.ਸੰਧਵਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਪੂਰੇ ਕੀਤੇ ਜਾਣ, ਤਾਂ ਜੋ ਆਮ ਲੋਕਾਂ ਨੂੰ ਇਸਦਾ ਪੂਰਾ ਲਾਭ ਮਿਲ ਸਕੇ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਸਪੀਕਰ ਸ. ਸੰਧਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕਾਂ ਇਲਾਕੇ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਣਗੀਆਂ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸ. ਗੁਰਮੀਤ ਸਿੰਘ ਆਰੇਵਾਲਾ, ਬੱਬੂ ਸੰਧੂ ਸਿੱਖਾਂ ਵਾਲਾ ਡਾਇਰੈਕਟਰ ਪੰਜਾਬ ਮੰਡੀ ਬੋਰਡ , ਸ. ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ, ਸ. ਸੁਖਮੰਦਰ ਸਿੰਘ, ਸ. ਜਗਜੀਤ ਸਿੰਘ, ਸ. ਮੁਖਤਿਆਰ ਸਿੰਘ ਸਰਪੰਚ, ਸ. ਸੁਖਦੇਵ ਸਿੰਘ, ਸ. ਬਲਵੰਤ ਸਿੰਘ, ਸ. ਸੁਖਮੰਦਰ ਸਿੰਘ, ਸ. ਗੁਰਚਰਨ ਸਿੰਘ, ਸ. ਸ਼ਮਸ਼ੇਰ ਸਿੰਘ, ਸ. ਹਰਮੇਲ ਸਿੰਘ, ਸ. ਛਿੰਦਰਪਾਲ ਸਿੰਘ, ਸ. ਬਲਬੀਰ ਸਿੰਘ, ਸ. ਗੁਰਦੀਪ ਸਿੰਘ, ਹਰਬੰਸ ਸਿੰਘ ਸਰਪੰਚ ,ਪਰਗਟ ਸਿੰਘ ਗੋਰਾ ਬਰਾੜ , ਰਘਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।














