Health Tips: ਰੋਜ਼ਾਨਾ ਦੀਆਂ ਇਹ ਗਲਤ ਆਦਤਾਂ ਲਿਵਰ ਨੂੰ ਕਰ ਰਹੀਆਂ ਨੇ ਖ਼ਰਾਬ, ਡਾਕਟਰ ਨੇ ਦਿੱਤੀ ਵੱਡੀ ਚੇਤਾਵਨੀ

13

28 ਜਨਵਰੀ, 2026 ਅਜ ਦੀ ਆਵਾਜ਼

Health Desk:  ਅੱਜ ਦੇ ਦੌਰ ਵਿੱਚ ਫੈਟੀ ਲਿਵਰ ਇੱਕ ਵੱਡੀ ਸਿਹਤ ਸਮੱਸਿਆ ਬਣ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਇਹ ਬਿਮਾਰੀ ਸਿਰਫ਼ ਸ਼ਰਾਬ ਪੀਣ ਵਾਲਿਆਂ ਤੱਕ ਸੀਮਿਤ ਨਹੀਂ ਰਹੀ, ਬਲਕਿ ਉਹ ਲੋਕ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ ਜੋ ਸ਼ਰਾਬ ਬਿਲਕੁਲ ਨਹੀਂ ਪੀਂਦੇ। ਮਾਹਿਰਾਂ ਮੁਤਾਬਕ ਇਸ ਦੇ ਪਿੱਛੇ ਸਾਡੀਆਂ ਦਿਨਚਰੀ ਦੀਆਂ ਕੁਝ ਆਮ ਪਰ ਗਲਤ ਆਦਤਾਂ ਜ਼ਿੰਮੇਵਾਰ ਹਨ।

ਡਾ. ਸ਼ਾਲਿਨੀ ਸਿੰਘ ਸੋਲੰਕੀ ਦੱਸਦੀਆਂ ਹਨ ਕਿ ਮਿਠੇ ਪੇਅ, ਡੱਬਾਬੰਦ ਫਲਾਂ ਦੇ ਜੂਸ ਅਤੇ ਸ਼ੁਗਰ ਵਾਲੀਆਂ ਡ੍ਰਿੰਕਸ ਵਿੱਚ ਮੌਜੂਦ ਫਰਕਟੋਜ਼ ਸਿੱਧਾ ਲਿਵਰ ਵਿੱਚ ਜਾ ਕੇ ਚਰਬੀ ਜਮ੍ਹਾਂ ਕਰਦਾ ਹੈ। ਇਹ ਪੇਅ ਲਿਵਰ ਲਈ ਸ਼ਰਾਬ ਜਿੰਨੇ ਹੀ ਨੁਕਸਾਨਦਾਇਕ ਹੋ ਸਕਦੇ ਹਨ। ਇਸੇ ਤਰ੍ਹਾਂ ਵੱਧ ਨਮਕ ਵਾਲਾ ਜੰਕ ਫੂਡ, ਚਿਪਸ ਅਤੇ ਅਚਾਰ ਲਿਵਰ ਫਾਇਬ੍ਰੋਸਿਸ ਦਾ ਖ਼ਤਰਾ ਵਧਾ ਦਿੰਦੇ ਹਨ।

ਬਿਨਾਂ ਡਾਕਟਰੀ ਸਲਾਹ ਦੇ ਗਿਲੋਏ, ਗ੍ਰੀਨ ਟੀ ਜਾਂ ਹੋਰ ਨੇਚਰਲ ਸਪਲੀਮੈਂਟਸ ਦਾ ਜ਼ਿਆਦਾ ਸੇਵਨ ਵੀ ਲਿਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਰੀਰਕ ਕਸਰਤ ਦੀ ਕਮੀ ਅਤੇ ਪ੍ਰੋਸੈਸਡ ਮੀਟ ਵਿੱਚ ਮੌਜੂਦ ਨਾਈਟ੍ਰੇਟਸ ਲਿਵਰ ਵਿੱਚ ਸੂਜਨ ਅਤੇ ਇਨਸੁਲਿਨ ਰੇਜ਼ਿਸਟੈਂਸ ਵਧਾਉਂਦੇ ਹਨ।

ਡਾਕਟਰਾਂ ਦੀ ਸਲਾਹ ਹੈ ਕਿ ਸਿਰਫ਼ ਸ਼ਰਾਬ ਤੋਂ ਦੂਰ ਰਹਿਣਾ ਹੀ ਕਾਫ਼ੀ ਨਹੀਂ। ਸਿਹਤਮੰਦ ਖੁਰਾਕ, ਵੱਧ ਪਾਣੀ ਪੀਣਾ, ਨਿਯਮਤ ਕਸਰਤ ਅਤੇ ਪ੍ਰੋਸੈਸਡ ਖਾਣੇ ਤੋਂ ਪਰਹੇਜ਼ ਕਰਨਾ ਲਿਵਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹੈ। ਸਮੇਂ ਸਿਰ ਆਦਤਾਂ ਵਿੱਚ ਬਦਲਾਅ ਕਰਕੇ ਭਵਿੱਖ ਵਿੱਚ ਵੱਡੀਆਂ ਲਿਵਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।