ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ 13 ਅਤੇ 14 ਜਨਵਰੀ ਨੂੰ ਕੈਂਪ

22

ਫਿਰੋਜ਼ਪੁਰ 12 ਜਨਵਰੀ 2026 AJ DI Awaaj

Punjab Desk :   ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ 10ਵੇਂ ਆਰਮਡ ਫੋਰਸ ਵੈਟਰਨਜ ਦਿਵਸ ਮੌਕੇ ਜ਼ਿਲ੍ਹੇ ਦੇ ਸਾਬਕਾ ਸੈਨਿਕ ਅਤੇ ਆਸ਼ਰਿਤ ਜੋ ਕਿ ਸਪਰਸ਼ ਰਾਹੀਂ ਪੈਨਸ਼ਨ ਲੈ ਰਹੇ ਹਨ, ਉਹਨਾ ਦੀ ਸਹੂਲਤ ਲਈ ਵਿਸ਼ੇਸ਼ ਕੈਂਪ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ 13 ਅਤੇ 14 ਜਨਵਰੀ 2026 ਨੂੰ ਲਗਾਇਆ ਜਾ ਰਿਹਾ ਹੈ।

          ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗਰੁੱਪ ਕੈਪਟਨ ਦਵਿੰਦਰ ਸਿੰਘ (ਸੇਵਾ ਮੁਕਤ) ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਸਮੂਹ ਸਾਬਕਾ ਸੈਨਿਕਾਂ/ਆਸ਼ਰਿਤਾ ਜਿਨ੍ਹਾਂ ਨੇ ਸਪਰਸ਼ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣੇ ਹਨ ਜਾਂ ਕੋਈ ਹੋਰ ਸਮੱਸਿਆ ਹੈ, ਤਾਂ ਉਹ ਨਿਸ਼ਚਿਤ ਮਿਤੀ ਅਨੁਸਾਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਪਹੁੰਚ ਕਰ ਸਕਦੇ ਹਨ।